ਭਾਜਪਾ ਨਾਲ ਗਠਜੋੜ ਕਰ ਕੇ ਨਿਤੀਸ਼ ਕੁਮਾਰ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। ਜਦੋਂਕਿ ਭਾਜਪਾ ਆਗੂ ਵਿਜੇ ਸਿਨਹਾ ਅਤੇ ਸਮਰਾਟ ਚੌਧਰੀ ਬਿਹਾਰ ਦੇ ਉਪ ਮੁੱਖ ਮੰਤਰੀ ਬਣ ਗਏ ਹਨ। ਨਿਤੀਸ਼ ਕੁਮਾਰ ਨੇ ਅੱਜ ਸਵੇਰੇ ਹੀ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਅਤੇ ਉਸ ਤੋਂ ਬਾਅਦ ਸ਼ਾਮ ਤੱਕ ਉਨ੍ਹਾਂ ਨੇ ਆਪਣੀ ਸਰਕਾਰ ਬਣਾ ਲਈ।
ਜਾਣੋ ਕਿਵੇਂ ਬਣੀ ਸਰਕਾਰ
ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਨੂੰ 45, ਭਾਜਪਾ ਨੂੰ 78 ਅਤੇ ਹਿੰਦੁਸਤਾਨ ਮੋਰਚਾ ਕੋਲ 4 ਅਤੇ ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਹੈ। ਜਿਸ ਕਾਰਨ ਨਿਤੀਸ਼ ਕੁਮਾਰ ਦੇ ਕੁੱਲ 128 ਵਿਧਾਇਕ ਹਨ। ਉਨ੍ਹਾਂ ਨੇ ਰਾਜਪਾਲ ਕੋਲ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਸਰਕਾਰ ਬਣਾਉਣ ਵਿਚ ਕਾਮਯਾਬ ਰਹੇ।
ਜਾਣੋ ਕਿਸ ਨੇ ਚੁੱਕੀ ਸਹੁੰ
ਮੁੱਖ ਮੰਤਰੀ
ਨਿਤੀਸ਼ ਕੁਮਾਰ
ਉਪ ਮੁੱਖ ਮੰਤਰੀ
ਸਮਰਾਟ ਚੌਧਰੀ (ਭਾਜਪਾ)
ਵਿਜੇ ਸਿਨਹਾ (ਭਾਜਪਾ)
ਮੰਤਰੀ
ਡਾ: ਪ੍ਰੇਮ ਕੁਮਾਰ (ਭਾਜਪਾ)
ਵਿਜੇਂਦਰ ਪ੍ਰਸਾਦ (ਜੇਡੀਯੂ)
ਸ਼ਰਵਣ ਕੁਮਾਰ (ਜੇਡੀਯੂ)
ਵਿਜੇ ਕੁਮਾਰ ਚੌਧਰੀ (ਜੇਡੀਯੂ)
ਸੰਤੋਸ਼ ਕੁਮਾਰ ਸੁਮਨ (ਹਮ)
ਸੁਮਿਤ ਸਿੰਘ (ਆਜ਼ਾਦ)