ਅੰਮ੍ਰਿਤਸਰ ਦੇ ਮਜੀਠਾ 'ਚ ਦੇਰ ਰਾਤ ਥਾਣੇ ਦੇ ਅੰਦਰ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਧਮਾਕੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਬਾਰ ਖਾਲਸਾ ਇੰਟਰਨੈਸ਼ਨਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਹੈੱਪੀ ਪੱਸ਼ੀਆ, ਗੋਪੀ ਨਵਾਂਸ਼ਹਿਰੀਆ ਜੀਵਨ ਫੌਜੀ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਖਬਰਿਸਤਾਨ ਨੈੱਟਵਰਕ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ |
ਪੋਸਟ ਸ਼ੇਅਰ ਕਰ ਹਮਲੇ ਦੀ ਜਿੰਮੇਵਾਰੀ ਲਈ
ਅੱਤਵਾਦੀਆਂ ਵੱਲੋਂ ਜਾਰੀ ਪੋਸਟ 'ਚ ਲਿਖਿਆ ਗਿਆ ਹੈ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੋ ਮਜੀਠਾ ਥਾਣੇ 'ਚ ਪੁਲਿਸ ਮੁਲਾਜ਼ਮਾਂ 'ਤੇ ਗ੍ਰਨੇਡ ਅਟੈਕ ਹੋਇਆ ਹੈ , ਉਸਦੀ ਜਿੰਮੇਵਾਰੀ ਹੈੱਪੀ ਪੱਸ਼ੀਆ, ਗੋਪੀ ਨਵਾਂਸ਼ਹਿਰੀਆ ਜੀਵਨ ਫੌਜੀ ਲੈਂਦੇ ਹਨ | ਇਹ ਬੀਤੇ ਦਿਨਾਂ ਦੌਰਾਨ ਕਾਰਵਾਈਆਂ ਹੋਈਆਂ , ਉਨ੍ਹਾਂ ਦੀ ਹੀ ਇੱਕ ਕੜੀ ਹੈ । ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਤੋਂ ਵੀ ਵੱਡੀ ਕਾਰਵਾਈ ਕਰਕੇ ਪੰਜਾਬ ਪੁਲਿਸ ਅਤੇ ਮੌਜੂਦਾ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾ ਰਾਜ ਚਲਾ ਰਹੀਆਂ ਹਨ। ਅਗਲੀ ਕਾਰਵਾਈ ਲਈ ਤਿਆਰ ਰਹੋ। ਜੰਗ ਜਾਰੀ ਹੈ।
ਟਾਇਰ ਫਟਣ ਕਾਰਨ ਧਮਾਕਾ ਹੋਇਆ-ਪੁਲਸ
ਦੱਸ ਦਈਏ ਕਿ ਇਹ ਧਮਾਕਾ ਬੀਤੀ ਦੇਰ ਰਾਤ ਪੁਲਿਸ ਸਟੇਸ਼ਨ ਦੇ ਗੇਟ ਕੋਲ ਇੱਕ ਖੁੱਲੇ ਇਲਾਕੇ ਵਿੱਚ ਹੋਇਆ। ਧਮਾਕੇ ਤੋਂ ਬਾਅਦ ਥਾਣੇ ਦੇ ਗੇਟ ਬੰਦ ਕਰ ਦਿੱਤੇ ਗਏ। ਇਸ ਘਟਨਾ ਬਾਰੇ ਪੁਲਿਸ ਦਾ ਕਹਿਣਾ ਸੀ ਕਿ ਇਹ ਧਮਾਕਾ ਥਾਣੇ ਦੇ ਬਾਹਰ ਟਾਇਰ ਫਟਣ ਕਾਰਨ ਹੋਇਆ ਹੈ। ਪਰ ਇਸ ਵਾਇਰਲ ਪੋਸਟ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਥਾਣੇ 'ਚ ਗ੍ਰਨੇਡ ਹਮਲਾ ਹੋਇਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਟਾਇਰ ਫਟਣ ਕਾਰਨ ਹੋਇਆ ਹੈ।
6 ਦਿਨਾਂ 'ਚ ਥਾਣੇ 'ਚ ਦੂਜਾ ਧਮਾਕਾ
ਦੱਸ ਦੇਈਏ ਕਿ ਅੰਮ੍ਰਿਤਸਰ ਜ਼ਿਲੇ 'ਚ 6 ਦਿਨਾਂ ਦੇ ਅੰਦਰ ਪੁਲਸ ਚੌਕੀ ਅਤੇ ਥਾਣੇ 'ਚ ਧਮਾਕੇ ਦੀ ਇਹ ਦੂਜੀ ਘਟਨਾ ਹੈ। 29 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਗੁਰਬਖਸ਼ ਨਗਰ ਚੌਕੀ ਵਿੱਚ ਧਮਾਕਾ ਹੋਇਆ ਸੀ। ਇਹ ਚੌਕੀ ਨੂੰ ਕੁਝ ਦਿਨ ਪਹਿਲਾਂ ਬੰਦ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 23-24 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਥਾਣੇ ਦੇ ਬਾਹਰ IED ਵੀ ਪਲਾਂਟ ਕੀਤਾ ਗਿਆ ਸੀ |