ਕਿਸਾਨ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ 'ਤੇ ਡਟੇ ਹੋਏ ਹਨ ਪਰ ਹੁਣ ਸ਼ੰਭੂ ਬਾਰਡਰ 'ਤੇ ਔਰਤਾਂ ਹੀ ਚਾਰਜ ਸੰਭਾਲਣਗੀਆਂ ਅਤੇ ਕਿਸਾਨ ਖੇਤਾਂ 'ਚ ਵਾਢੀ ਕਰਨਗੇ। ਅੱਜ ਮਹਿਲਾ ਕਿਸਾਨ ਸ਼ੰਭੂ ਬਾਰਡਰ ਜਾਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇਕੱਠੀਆਂ ਹੋਈਆਂ।
ਕਿਸਾਨ ਖੇਤਾਂ ਦੀ ਵਾਢੀ ਕਰਨਗੇ ਤੇ ਔਰਤਾਂ ਸੰਭਾਲਣਗੀਆਂ ਜ਼ਿੰਮੇਵਾਰੀ
ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ 800 ਤੋਂ 1000 ਕਿਸਾਨ ਔਰਤਾਂ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਿਸਾਨ ਔਰਤ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਅੱਜ ਸ਼ੰਭੂ ਬਾਰਡਰ ਲਈ ਰਵਾਨਾ ਹੋ ਰਹੇ ਹਨ। ਇਸ ਤੋਂ ਅੱਗੇ ਖੇਤਾਂ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਜਿਸ ਲਈ ਕਿਸਾਨਾਂ ਦਾ ਖੇਤਾਂ ਵਿੱਚ ਹੀ ਰਹਿਣਾ ਜ਼ਰੂਰੀ ਹੈ, ਜਿਸ ਦੇ ਚੱਲਦਿਆਂ ਕਿਸਾਨ ਔਰਤਾਂ ਸਰਹੱਦ ’ਤੇ ਮੋਰਚਾ ਸੰਭਾਲਣਗੀਆਂ।
ਮਿਹਨਤ ਕਿਸਾਨਾਂ ਦੀਹੈ ਪਰ ਕਾਰਪੋਰੇਟ ਨੂੰ ਫਾਇਦਾ ਮਿਲਦਾ ਹੈ
ਸਰਬਜੀਤ ਕੌਰ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਤੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਜਾ ਰਹੀ ਹੈ। ਉਹ ਛੇ ਮਹੀਨੇ ਫਸਲ ਦਾ ਪ੍ਰਬੰਧ ਕਰਦੇ ਹਨ ਤੇ ਫਿਰ ਜਦੋਂ ਮੁੱਲ ਦੇਣ ਦਾ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਆਲੂਆਂ ਦੇ 4 ਰੁਪਏ ਮਿਲਦੇ ਹਨ ਪਰ ਮੰਡੀ ਵਿੱਚ ਚਿਪਸ 25 ਰੁਪਏ ਵਿੱਚ ਵਿਕਦੇ ਹਨ। ਸਾਰੀ ਮਿਹਨਤ ਉਨ੍ਹਾਂ ਦੀ ਹੈ ਅਤੇ ਕਾਰਪੋਰੇਟ ਨੂੰ ਲਾਭ ਮਿਲਦਾ ਹੈ।
ਬਾਰਡਰ 'ਤੇ ਇੰਟਰਨੈੱਟ ਸੇਵਾਵਾਂ ਬੰਦ
ਦੂਜੇ ਪਾਸੇ ਪੰਜਾਬ ਸਰਕਾਰ ਲਈ ਕਿਸਾਨ ਔਰਤ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਨਾਂ 'ਤੇ ਹੀ ਸਹਾਰਾ ਦੇ ਰਹੀ ਹੈ। ਜੇਕਰ ਉਹ ਸੱਚਮੁੱਚ ਹੀ ਉਨ੍ਹਾਂ ਦਾ ਸਾਥ ਦੇਣਾ ਚਾਹੁੰਦੇ ਹੁੰਦੇ ਤਾਂ ਸਰਹੱਦ 'ਤੇ ਇੰਟਰਨੈੱਟ ਸੇਵਾਵਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਅਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਪਰ ਪੰਜਾਬ ਸਰਕਾਰ ਸਿਰਫ਼ ਦਿਖਾਵਾ ਕਰ ਰਹੀ ਹੈ ਅਤੇ ਕੋਈ ਮਦਦ ਨਹੀਂ ਕਰ ਰਹੀ।
ਸਿਰਸਾ 'ਚ 22 ਮਾਰਚ ਨੂੰ ਮਹਾਪੰਚਾਇਤ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 22 ਮਾਰਚ ਨੂੰ ਸਿਰਸਾ ਅਤੇ 31 ਮਾਰਚ ਨੂੰ ਅੰਬਾਲਾ ਵਿੱਚ ਮਹਾਂਪੰਚਾਇਤ ਹੋਵੇਗੀ। ਇਸ ਦੇ ਨਾਲ ਹੀ ਪੰਧੇਰ ਨੇ ਕਿਹਾ ਕਿ ਅੰਦੋਲਨ ਦੌਰਾਨ ਸ਼ਹੀਦ ਸ਼ੁਭਕਰਣ ਸਿੰਘ ਦਾ ਹਰਿਆਣਾ 'ਚ ਅੰਤਿਮ ਸੰਸਕਾਰ ਹੋਇਆਂ 5 ਦਿਨ ਹੋ ਗਏ ਹਨ। ਹਰਿਆਣਾ ਦੇ ਲੋਕ ਯਾਤਰਾ ਦੇ ਦਰਸ਼ਨ ਲਈ ਇਕੱਠੇ ਹੋ ਰਹੇ ਹਨ।