• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਮਿਲੇਗੀ ਸਖਤ ਸਜ਼ਾ! CM ਮਾਨ ਨੇ ਪੰਜਾਬ ਵਿਧਾਨ ਸਭਾ 'ਚ ਬਿਲ ਕੀਤਾ ਪੇਸ਼

पंजाब में बेअदबी करने वालों को अब मिलेगी सख्त सजा,
7/14/2025 4:14:45 PM Raj     Punjab Cabinet Meeting, Punjab Sacrilege, Sacrilege Bill, Sacrilege law,     ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਮਿਲੇਗੀ ਸਖਤ ਸਜ਼ਾ! CM ਮਾਨ ਨੇ ਪੰਜਾਬ ਵਿਧਾਨ ਸਭਾ 'ਚ ਬਿਲ ਕੀਤਾ ਪੇਸ਼  पंजाब में बेअदबी करने वालों को अब मिलेगी सख्त सजा,

ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਬੇਅਦਬੀ ਕਰਨ ਵਾਲਿਆਂ ਨੂੰ ਹੁਣ ਸਖਤ ਤੋਂ ਸਖਤ ਸਜ਼ਾ ਮਿਲੇਗੀ। ਇਸ ਸਬੰਧੀ ਅੱਜ ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਲ ਪੇਸ਼ ਕੀਤਾ। ਇਸ ਤੋੰ ਪਹਿਲਾਂ ਬਿਲ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਸੀ।

ਕੀ-ਕੀ ਮਿਲ ਸਕਦੀ ਸਜ਼ਾ

ਵਿਧਾਨ ਸਭਾ ਵਿਚ ਬਿਲ ਪੇਸ਼ ਕੀਤਾ ਗਿਆ ਹੈ, ਜਿੱਥੇ ਬਿਲ ਪਾਸ ਹੋਣ ਤੋਂ ਬਾਅਦ, ਇਹ ਕਾਨੂੰਨ ਲਾਗੂ ਕੀਤਾ ਜਾਵੇਗਾ। ਇਸ ਤਹਿਤ ਧਾਰਮਿਕ ਗ੍ਰੰਥਾਂ ਅਤੇ ਅਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਤੇ ਦੋਸ਼ੀਆਂ ਨੂੰ ਕੋਈ ਪੈਰੋਲ ਨਹੀਂ ਦਿੱਤੀ ਜਾਵੇਗੀ। ਫਿਲਹਾਲ ਬਿੱਲ ਨੂੰ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

10 ਸਾਲ ਤੱਕ ਦੀ ਸਜ਼ਾ ਮਿਲ ਸਕਦੀ ਹੈ

ਮੁੱਖ ਮੰਤਰੀ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਾਨੂੰਨ ਲਿਆਉਣਾ ਚਾਹੁੰਦੀ ਹੈ ਜੋ ਸਥਾਈ ਹੋਵੇ ਅਤੇ ਭਵਿੱਖ ਵਿੱਚ ਵੀ ਮਜ਼ਬੂਤ ਰਹੇ। ਇਸ ਲਈ, ਇਸ ਵਿੱਚ ਕੋਈ ਕਮਜ਼ੋਰੀ ਨਹੀਂ ਛੱਡੀ ਜਾਵੇਗੀ। ਇਸ ਵੇਲੇ ਬੇਅਦਬੀ ਦੇ ਮਾਮਲਿਆਂ ਵਿੱਚ 3 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਪਰ ਪੰਜਾਬ ਸਰਕਾਰ ਇਸਨੂੰ ਵਧਾ ਕੇ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ।

ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਬੇਅਦਬੀ ਖਿਲਾਫ ਬਿਲ ਪੇਸ਼ ਕਰਨ ਤੋਂ ਬਾਅਦ ਇਸ ਉਤੇ ਵਿਰੋਧੀ ਧਿਰ ਵਲੋਂ ਵਿਚਾਰਾਂ ਕਰਨ ਦਾ ਕਿਹਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 15 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ।

'Punjab Cabinet Meeting','Punjab Sacrilege','Sacrilege Bill','Sacrilege law',''

Please Comment Here

Similar Post You May Like

Recent Post

  • ਜਲੰਧਰ ਟ੍ਰੈਫਿਕ ਪੁਲਸ ਦਾ ਕਾਰਨਾਮਾ! ਕਾਰ 'ਚ ਬੈਠਿਆਂ ਦਾ ਕੱਟ'ਤਾ ਹੈਲਮੇਟ ਦਾ ਚਾਲਾਨ, ਗੱਡੀ ਵੀ ਕੀਤੀ ਇੰਪਾਊਂਡ...

  • OK ਫੈਕਟਰੀ ਦੇ ਕਰਮਚਾਰੀਆਂ ਨੇ Proxima ਫੈਕਟਰੀ 'ਤੇ ਕੁੱਟ-ਮਾਰ ਦੇ ਲਗਾਏ ਦੋਸ਼, CP ਦਫ਼ਤਰ ਬਾਹਰ ਕੀਤਾ ਪ੍ਰਦਰਸ਼ਨ ...

  • ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਮਿਲੇਗੀ ਸਖਤ ਸਜ਼ਾ! CM ਮਾਨ ਨੇ ਪੰਜਾਬ ਵਿਧਾਨ ਸਭਾ 'ਚ ਬਿਲ ਕੀਤਾ ਪੇਸ਼...

  • 16 ਜੁਲਾਈ ਨੂੰ ਬੰਦ ਰਹਿਣਗੇ ਸਕੂਲ,ਇਸ ਕਾਰਨ ਲਿਆ ਇਹ ਫੈਸਲਾ ...

  • ਪੈਰਾਗਲਾਈਡਿੰਗ ਕਰਦੇ ਸਮੇਂ ਹਾ.ਦ.ਸਾ, 25 ਸਾਲਾ ਨੌਜਵਾਨ ਦੀ ਮੌ.ਤ...

  • ਬੰਦ ਹੋ ਰਹੇ 500 ਰੁਪਏ ਦੇ ਨੋਟ? ਵੱਡੀ UPADATE ਆਈ ਸਾਹਮਣੇ ...

  • ਜਲੰਧਰ 'ਚ ਤੜਕਸਾਰ ਦੇਖੇ ਗਏ 5 ਹਥਿਆਰਬੰਦ ਨੌਜਵਾਨ, ਗਾਲ੍ਹਾਂ ਕੱਢਦੇ ਹੋਏ ਆਖੀ ਇਹ ਗੱਲ, ਦੇਖੋ CCTV...

  • ਦਿੱਲੀ ਦੇ 2 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕੰਪ...

  • ਦਿੱਲੀ-ਸ਼੍ਰੀਨਗਰ ਫਲਾਇਟ 'ਚ ਮੱਚਿਆ ਹੜਕੰਪ, ਹਵਾ 'ਚ ਅਚਾਨਕ ਡਗਮਗਾਇਆ ਪਲੇਨ ...

  • ਜਲੰਧਰ 'ਚ ਸ਼ਰੇਆਮ ਗੁੰਡਾਗਰਦੀ , ਕੁੰਗਰੀ ਦੇ ਸਾਲੇ ਦੇ ਇਕਲੌਤੇ ਪੁੱਤਰ ਦਾ ਕ*ਤ*ਲ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY