ਸੁਤੰਤਰਤਾ ਦਿਵਸ ਦੇ ਮੌਕੇ ਡਾ. ਗੁਰਸ਼ਰਨਜੀਤ ਸਿੰਘ ਬੇਦੀ , ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਲਾਈਵਸਟਾਕ ਕੰਪਲੈਕਸ, ਸੈਕਟਰ-68, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ ਅਤੇ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਦੇਸ਼ ਦੇ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਹੋਏ ਸਮੂਹ ਸਟਾਫ ਨੂੰ ਉਨ੍ਹਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ । ਸਾਰਿਆਂ ਨੂੰ ਆਪਣੇ ਪੰਜਾਬ ਰਾਜ ਨੂੰ ਵਿਕਸਿਤ ਕਰਨ ਲਈ ਅਤੇ ਪਸ਼ੂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਵਿਭਾਗੀ ਸਕੀਮਾਂ ਨੂੰ ਹਰੇਕ ਪਸ਼ੂ ਪਾਲਕ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ, ਜੋ ਪੰਜਾਬ ਦਾ ਯੁਵਾ ਵਰਗ ਇਹਨਾਂ ਸਹਾਇਕ ਧੰਦਿਆਂ ਨੂੰ ਆਪਣਾਏ। ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸਮੂਹ ਸਟਾਫ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ।
ਇਨ੍ਹਾਂ ਲੋਕਾਂ ਨੇ ਕੀਤੀ ਸ਼ਿਰਕਤ
ਇਸ ਮੌਕੇ ਜਸਬੀਰ ਸਿੰਘ, ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਅਤੇ ਕੁਲਦੀਪ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ , ਡਾ. ਸ਼ਾਮ ਸਿੰਘ, ਸੰਯੁਕਤ ਡਾਇਰੈਕਟਰ ਪਸ਼ੂ ਪਾਲਣ, ਡਾ. ਰਵੀ ਕਾਂਤ, ਡਿਪਟੀ ਡਾਇਰੈਕਟਰ (ਅੰਕੜਾ) ਪਸ਼ੂ ਪਾਲਣ, ਡਾ ਲਖਵਿੰਦਰ ਸਿੰਘ, ਸਹਾਇਕ ਨਿਰਦੇਸ਼ਕ, ਪਸ਼ੂ ਪਾਲਣ, ਡਾ. ਆਸ਼ੀਸ ਕੁਮਾਰ, ਸਹਾਇਕ ਨਿਰਦੇਸਕ, ਡਾ. ਰਾਜ ਕੁਮਾਰ, ਸਹਾਇਕ ਨਿਰਦੇਸ਼ਕ, ਪਸ਼ੂ ਪਾਲਣ, ਡਾ. ਬੁੱਧ ਇੰਦਰ ਸਿੰਘ, ਸਹਾਇਕ ਨਿਰਦੇਸ਼ਕ, ਹਰਵਿੰਦਰ ਕੌਰ, ਸੁਪਰਡੰਟ ਅਤੇ ਅਰਵਿੰਦ ਪੂਰੀ, ਸੁਪਰਡੰਟ, ਰਾਜੇਸ਼ ਕੁਮਾਰ, ਸੁਪਰਡੰਟ, ਗੁਰਇਕਬਾਲ ਸਿੰਘ, ਸੀਨੀਅਰ ਸਹਾਇਕ, ਨਰਿੰਦਰ ਸਿੰਘ, ਸੀਨੀਅਰ ਸਹਾਇਕ, ਬੰਮ ਬਹਾਦੁਰ, ਸੀਨੀਅਰ ਸਹਾਇਕ, ਸੰਦੀਪ ਥੰਮਣ, ਸੀਨੀਅਰ ਸਹਾਇਕ, ਮਿਸ ਪ੍ਰਨੀਤ ਕੋਰ, ਜੂਨੀਅਰ ਸਹਾਇਕ, ਰਾਜਨਪ੍ਰੀਤ ਸਿੰਘ, ਕਲਰਕ, ਗੁਰਭੇਜ ਸਿੰਘ, ਡਰਾਈਵਰ, ਪ੍ਰੇਮ ਪ੍ਰਕਾਸ, ਮਸ਼ੀਨਮੈਨ, ਸੁਰੇਸ਼ ਕੁਮਾਰ, ਸੇਵਾਦਾਰ ਅਤੇ ਸਮੂਹ ਡੇਅਰੀ ਅਤੇ ਮੱਛੀ ਪਾਲਣ ਦੇ ਸਟਾਫ ਨੇ ਸ਼ਮੂਲੀਅਤ ਕੀਤੀ ।