ਖ਼ਬਰਿਸਤਾਨ ਨੈੱਟਵਰਕ: ਸੁਤੰਤਰਤਾ ਦਿਵਸ 'ਚ ਬਸ ਕੁਝ ਹੀ ਦਿਨ ਬਾਕੀ ਹੈ। ਲੋਕ ਘਰ- ਆਫਿਸ ਅਤੇ ਗੱਡੀਆਂ 'ਤੇ ਤਿਰੰਗਾ ਫਹਿਰਾਉਣ ਦੀ ਤਿਆਰੀ 'ਚ ਜੁਟੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਤਿਰੰਗਾ ਗਲਤ ਤਰੀਕੇ ਨਾਲ ਲਗਾਇਆ ਤਾਂ ਅਪਰਾਧ ਬਣ ਸਕਦ ਹੈ ? ਇਸ ਲਈ ਸਜ਼ਾ ਵੀ ਭੁਗਤਣੀ ਪੈ ਸਕਦੀ ਹੈ।
ਕਾਰ ਜਾਂ ਬਾਇਕ 'ਤੇ ਤਿਰੰਗਾ ਲਗਾਉਣਾ ਗਰਵ ਦੀ ਗੱਲ ਹੈ , ਪਰ ਇਸਦੇ ਕੁਝ ਨਿਯਮ ਹਨ। ਜਿਸ ਦੀ ਪਾਲਣਾ ਨਾ ਕਰਨ 'ਤੇ ਜੇਲ੍ਹ ਹੋ ਸਕਦੀ ਹੈ 'ਤੇ ਜੁਰਮਾਨਾ ਵੀ ਭੁਗਤਣਾ ਪੈ ਸਕਦਾ ਹੈ। ਫਲੈਗ ਕੋਡ ਤਹਿਤ ਪਲਾਸਟਿਕ ਦੇ ਝੰਡੇ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਹੈ। ਉੱਥੇ ਜੇਕਰ ਤਿਰੰਗਾ ਫਟਿਆ ਜਾਂ ਗੰਦਾ ਹੋਵੇ ਤਾਂ ਤਿਰੰਗੇ ਦਾ ਅਪਮਾਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸਜ਼ਾ ਹੋ ਸਕਦੀ ਹੈ। ਤਿਰੰਗਾ ਲਗਾਉਣ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜਾਂ ਜੁਰਮਾਨਾ ਦੋਨੋਂ ਹੀ ਹੋ ਸਕਦੇ ਹਨ।
ਜਾਣੋ ਕਾਰ ਜਾਂ ਬਾਈਕ 'ਤੇ ਝੰਡਾ ਲਗਾਉਣ ਦੇ ਕੁਝ ਨਿਯਮ
-ਝੰਡਾ ਹਮੇਸ਼ਾ ਸਾਫ ਅਤੇ ਸਹੀ ਹਾਲਤ 'ਚ ਹੋਣਾ ਚਾਹੀਦਾ ਹੈ
-ਗੱਡੀ ਦੇ ਪਿਛਲੇ ਹਿੱਸੇ ਜਾਂ ਨੀਚੇ ਝੰਡਾ ਲਗਾਉਣਾ ਵੀ ਗਲਤ ਹੈ।
-ਤਿਰੰਗੇ ਦੀ ਵਰਤੋਂ ਡੈਕੋਰੇਸ਼ਨ ਜਾਂ ਐਡ ਲਈ ਨਾ ਕਰੋ
-ਰਾਤ ਸਮੇਂ ਝੰਡਾ ਲੱਗਾ ਹੈ ਤਾਂ ਰੋਸ਼ਨੀ ਦਾ ਇੰਤਮ ਕਰੇ
ਭਾਰਤ ਦਾ FLAG CODE
ਭਾਰਤ 'ਚ ਤਿਰੰਗੇ ਨੂੰ ਲੈ ਕੇ ਫਲੈਗ ਕੋਡ ਔਫ ਇੰਡੀਆ ਬਣਿਆ ਹੈ। ਜਿਸਦੇ ਮੁਤਾਬਿਕ, ਤਿਰੰਗੇ ਦਾ ਸਨਮਾਨ , ਅਤੇ ਸਾਫ -ਸੁਥਰੇ ਤਰੀਕੇ ਨਾਲ ਲਗਾਉਣਾ ਜ਼ਰੂਰੀ ਹੈ। ਝੰਡਾ ਕਦੀ ਵੀ ਜ਼ਮੀਨ ਜਾ ਵਾਹਨ ਦੇ ਨੀਚੇ ਨਹੀਂ ਝੁਕਣਾ ਚਾਹੀਦਾ।ਤਿਰੰਗੇ ਨੂੰ ਹਮੇਸ਼ਾ ਸਤਿਕਾਰਯੋਗ ਢੰਗ ਨਾਲ ਲਹਿਰਾਇਆ ਜਾਣਾ ਚਾਹੀਦਾ ਹੈ। ਅਤੇ ਇਸਦੀ ਸਥਿਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਹ ਕਦੇ ਵੀ ਜ਼ਮੀਨ ਜਾਂ ਕਿਸੇ ਵਾਹਨ ਦੇ ਹੇਠਾਂ ਨਾ ਝੁਕੇ।