ਜਲੰਧਰ 'ਚ ਅੱਜ ਸਵੇਰੇ ਵਨ ਰੇਸ ਦੇ ਨਾਂ ਉਤੇ ਹਾਫ ਮੈਰਾਥਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਤੀਸਰਾ ਐਡੀਸ਼ਨ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਕਰਵਾਇਆ ਗਿਆ ਅਤੇ ਖਾਸ ਗੱਲ ਇਹ ਰਹੀ ਕਿ ਇਸ ਹਾਫ ਮੈਰਾਥਨ ਵਿਚ ਜਲੰਧਰ ਤੋਂ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਇੱਥੋਂ ਤੱਕ ਕਿ ਦੇਸ਼ ਭਰ ਤੋਂ ਕਈ ਮੈਰਾਥਨ ਦੌੜਾਕ ਅਤੇ ਐਥਲੀਟ ਇਥੇ ਪਹੁੰਚੇ ਸਨ।
ਇਸ ਹਾਫ ਮੈਰਾਥਨ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਸਵੇਰੇ-ਸਵੇਰੇ ਬੱਚਿਆਂ, ਨੌਜਵਾਨ ਅਤੇ ਬਜ਼ੁਰਗ ਐਥਲੀਟਾਂ ਦੇ ਨਾਲ-ਨਾਲ ਕਈ ਅਪਾਹਜ ਵੀ ਭਾਗ ਲੈਣ ਪੁੱਜੇ। ਉਨ੍ਹਾਂ ਨੂੰ ਦੇਖ ਕੇ ਸਾਰਿਆਂ 'ਚ ਜੋਸ਼ ਭਰ ਗਿਆ ਅਤੇ ਸਾਰਿਆਂ ਨੇ ਆਪਣੀ ਦੌੜ ਪੂਰੀ ਕੀਤੀ।
ਇਸ ਦੌਰਾਨ ਸਨੈਕਸ ਦੇ ਨਾਲ-ਨਾਲ ਸਾਰਿਆਂ ਨੂੰ ਰਨਿੰਗ ਕਿੱਟ, ਟੀ-ਸ਼ਰਟ ਅਤੇ ਹੋਰ ਤੋਹਫੇ ਵੀ ਦਿੱਤੇ ਗਏ। ਉਨ੍ਹਾਂ ਦੇ ਮਨੋਰੰਜਨ ਲਈ ਡੀਜੇ ਵੀ ਲਗਾਇਆ ਗਿਆ ਸੀ। ਗਾਣਿਆਂ ਉਤੇ ਸਾਰਿਆਂ ਨੇ ਖੂਬ ਆਨੰਦ ਮਾਣਿਆ।