ਫਗਵਾੜਾ 'ਚ ਇਕ ਡੇਢ ਸਾਲ ਦਾ ਬੱਚਾ ਕਟਰ ਮਸ਼ੀਨ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੇ ਡਿੱਢ 'ਚ ਵੱਡਾ ਕੱਟ ਲੱਗ ਗਿਆ। ਇਸ ਕਾਰਨ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ। ਬੱਚੇ ਦਾ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਿਤਾ ਕਰਦਾ ਹੈ ਮਜ਼ਦੂਰੀ
ਦਰਅਸਲ ਡੇਢ ਸਾਲ ਦੇ ਵਿਨੈ ਦਾ ਪਿਤਾ ਮਜ਼ਦੂਰੀ ਕਰਦਾ ਹੈ। ਅਚਾਨਕ ਵਿਨੈ ਨੇ ਖੇਡਦੇ-ਖੇਡਦੇ ਕਟਰ ਮਸ਼ੀਨ ਆਨ ਕਰ ਦਿੱਤੀ। ਇਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੇ ਡਿੱਢ 'ਤੇ ਵੱਡਾ ਕੱਟ ਲੱਗ ਗਿਆ। ਕੱਟੇ ਜਾਣ ਤੋਂ ਬਾਅਦ ਬੱਚਾ ਉੱਚੀ-ਉੱਚੀ ਰੋਣ ਲੱਗਾ। ਜਿਵੇਂ ਹੀ ਪਿਤਾ ਨੂੰ ਬੱਚੇ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ।
ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ
ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਡੇਢ ਸਾਲ ਦੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਕਿਉਂਕਿ ਬੱਚੇ ਦੇ ਡਿੱਢ ਵਿਚ ਇਨਫੈਕਸ਼ਨ ਹੋ ਗਈ ਸੀ, ਜਿਸ ਦਾ ਇਲਾਜ ਪੀਜੀਆਈ ਹਸਪਤਾਲ ਵਿੱਚ ਹੀ ਸੰਭਵ ਸੀ।