ਕੰਜ਼ਿਊਮਰ ਕੋਰਟ ਨੇ ਪਿਮਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ ਸੋਸਾਇਟੀ (ਪਿਮਸ) ਦੇ ਡਾਕਟਰ 'ਤੇ ਚੂਲਾ ਟ੍ਰਾਂਸਪਲਾਂਟ ਮਾਮਲੇ 'ਚ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਇਲਾਜ ਦੌਰਾਨ ਲਾਪਰਵਾਹੀ ਲਈ ਡਾਕਟਰ ਨੂੰ ਇਲਾਜ ਅਤੇ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਜਲੰਧਰ ਦੀ ਇੱਕ ਔਰਤ ਨੇ ਪਿਮਸ ਮੈਡੀਕਲ ਐਂਡ ਐਜੂਕੇਸ਼ਨ ਚੈਰੀਟੇਬਲ ਸੋਸਾਇਟੀ ਜਲੰਧਰ ਦੇ ਡਾਕਟਰਾਂ ਕੋਲ ਚੂਲੇ ਦੀ ਸਰਜਰੀ ਲਈ ਪਹੁੰਚ ਕੀਤੀ ਸੀ। 32 ਸਾਲਾ ਔਰਤ ਦੀ ਕਮਰ ਦੀ ਸਰਜਰੀ ਠੀਕ ਨਾ ਹੋਣ 'ਤੇ ਔਰਤ ਨੇ ਖਪਤਕਾਰ ਅਦਾਲਤ ਤੱਕ ਪਹੁੰਚ ਕੀਤੀ। ਪੀੜਤਾ ਦੇ ਵਕੀਲ ਨੇ ਅਦਾਲਤ 'ਚ ਸਾਬਤ ਕੀਤਾ ਕਿ ਪੀੜਤਾ ਦੇ ਪੈਰ ਦੀ ਇੱਕ ਉਂਗਲੀ ਦੀ ਨਸ ਵਿਚ ਦੱਬ ਪੈ ਜਾਣ ਕਾਰਣ ਕੰਮ ਕਰਨਾ ਬੰਦ ਹੋ ਗਈ ਸੀ, ਜਿਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਜਦੋਂ ਮਹਿਲਾ ਦੇ ਚੂਲੇ ਦਾ ਟ੍ਰਾਂਸਪਲਾਂਟ ਕਰਵਾਇਆ ਗਿਆ ਅਤੇ ਉਸ ਨੂੰ ਰਾਹਤ ਨਾ ਮਿਲਣ 'ਤੇ ਮਹਿਲਾ ਇਲਾਜ ਲਈ ਚੰਡੀਗੜ੍ਹ ਚਲੀ ਗਈ। ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਨੇ ਔਰਤ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਚੂਲੇ ਨੂੰ ਸਹੀ ਜਗ੍ਹਾ 'ਤੇ ਫਿੱਟ ਨਹੀਂ ਕੀਤਾ ਗਿਆ। ਜਿਸ ਕਾਰਨ ਦਰਦ ਹੁੰਦਾ ਹੈ। ਜਿਸ ਤੋਂ ਬਾਅਦ ਔਰਤ ਨੇ ਪਿਮਸ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਪਰ ਕੋਈ ਢੁੱਕਵਾਂ ਜਵਾਬ ਨਾ ਮਿਲਿਆ ਤਾਂ ਉਹ ਅਦਾਲਤ ਗਈ।
ਜਾਣਕਾਰੀ ਅਨੁਸਾਰ ਅਦਾਲਤੀ ਹੁਕਮਾਂ ਨੂੰ ਪਿਮਸ ਹਸਪਤਾਲ ਦੇ ਡਾਕਟਰਾਂ ਵੱਲੋਂ ਪੰਜਾਬ ਰਾਜ ਖਪਤਕਾਰ ਕਮਿਸ਼ਨ ਵਿੱਚ ਚੁਣੌਤੀ ਦਿੱਤੀ ਗਈ ਸੀ। ਪਰ ਉਥੋਂ ਉਕਤ ਪਟੀਸ਼ਨ ਰੱਦ ਕਰ ਦਿੱਤੀ ਗਈ। ਜਸਟਿਸ ਦਇਆ ਚੌਧਰੀ ਅਤੇ ਸਿਮਰਜੀਤ ਕੌਰ ਨੇ ਖਪਤਕਾਰ ਅਦਾਲਤ ਜਲੰਧਰ ਦੇ ਮਿਤੀ 11 ਮਾਰਚ, 2020 ਦੇ ਹੁਕਮਾਂ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਜੇਕਰ ਸਮੇਂ 'ਤੇ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਜੁਰਮਾਨੇ ਦੀ ਰਕਮ 'ਤੇ ਵਿਆਜ ਵੀ ਦੇਣਾ ਹੋਵੇਗਾ।
,