PSEB ਨੇ 10ਵੀਂ ਦੇ ਨਤੀਜੇ ਐਲਾਨੇ, ਲੁਧਿਆਣਾ ਦੀ ਅਦਿਤੀ ਨੇ ਕੀਤਾ ਟਾਪ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 10ਵੀਂ ਜਮਾਤ ਦਾ ਨਤੀਜਾ 97.24 ਰਿਹਾ ਹੈ। ਲੁਧਿਆਣਾ ਦੀ ਅਦਿਤੀ ਨੇ 650 ਵਿੱਚੋਂ 650 ਅੰਕ ਲੈ ਕੇ ਟਾਪ ਕੀਤਾ ਹੈ। ਲੁਧਿਆਣਾ ਦੀ ਰਹਿਣ ਵਾਲੀ ਅਲੀਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਅਲੀਸ਼ਾ ਨੇ 99.28 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਦੋਵੇਂ ਇੱਕੋ ਸਕੂਲ ਦੀਆਂ ਵਿਦਿਆਰਥਣਾਂ ਹਨ। ਜਦਕਿ ਤੀਜਾ ਸਥਾਨ ਬਾਬਾ ਬਕਾਲਾ ਦੀ ਕਰਮਨਜੀਤ ਕੌਰ ਨੇ ਹਾਸਲ ਕੀਤਾ ਹੈ। ਕਰਮਨਜੀਤ ਕੌਰ ਨੇ 99.23 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
'PSEB Result','10th results','Aditi',''