ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਤੀ ਵਧਾ ਦਿੱਤੀ ਹੈ। ਸਿੱਖਿਆ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨਵੀਂ ਨੋਟੀਫਿਕੇਸ਼ਨ ਅਨੁਸਾਰ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਲਈ ਰਜਿਸਟ੍ਰੇਸ਼ਨ 16 ਸਤੰਬਰ ਤੱਕ ਵਧਾ ਦਿੱਤੀ ਗਈ ਹੈ।
ਬਿਨਾਂ ਲੇਟ ਫੀਸ ਦਿੱਤੇ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਹੁਣ ਵਿਦਿਆਰਥੀ ਬਿਨਾਂ ਲੇਟ ਫੀਸ ਦੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਨੋਟੀਫਿਕੇਸ਼ਨ ਮੁਤਾਬਕ 16 ਸਤੰਬਰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਇਸ ਤੋਂ ਬਾਅਦ ਜੇਕਰ ਕੋਈ ਵਿਦਿਆਰਥੀ ਦੀ ਰਜਿਸਟਰੇਸ਼ਨ ਹੁੰਦੀ ਹੈ ਤਾਂ ਉਸ ਤੋਂ ਲੇਟ ਫੀਸ ਲਈ ਜਾਵੇਗੀ।
ਜਾਣੋ ਕਿੰਨੀ ਲੱਗੇਗੀ ਲੇਟ ਫੀਸ
ਜੇਕਰ ਵਿਦਿਆਰਥੀ 17 ਤੋਂ 26 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ 500 ਰੁਪਏ ਲੇਟ ਫੀਸ ਦੇਣੀ ਪਵੇਗੀ। ਜੇਕਰ ਉਹ 27 ਸਤੰਬਰ ਤੋਂ 9 ਅਕਤੂਬਰ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਂਦਾ ਹੈ ਤਾਂ ਉਸ ਤੋਂ 1500 ਰੁਪਏ ਲੇਟ ਫੀਸ ਵਸੂਲੀ ਜਾਵੇਗੀ।
ਸਕੂਲਾਂ ਨੂੰ ਨਹੀਂ ਦਿੱਤੀ ਕੋਈ ਢਿੱਲ
ਜਦੋਂ ਕਿ ਜਿਹੜੇ ਸਕੂਲ ਨੇ ਪਹਿਲਾਂ ਹੀ ਚਲਾਨ ਜਨਰੇਟ ਕਰ ਚੁੱਕੇ ਹਨ, ਉਨ੍ਹਾਂ ਸਕੂਲਾਂ ਲਈ ਚਲਾਨ ਵੈਧ ਮਿਤੀ ਤੱਕ ਬੈਂਕ ਵਿੱਚ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਸਕੂਲਾਂ ਨੂੰ ਚਲਾਨ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਚਲਾਨ ਦੀ ਵੈਧਤਾ ਮਿਤੀ ਖਤਮ ਹੋਣ ਤੋਂ ਬਾਅਦ ਹੀ ਇੱਕ ਨਿਰਧਾਰਤ ਅਨੁਸੂਚੀ ਅਨੁਸਾਰ ਨਵਾਂ ਚਲਾਨ ਦੁਬਾਰਾ ਤਿਆਰ ਕੀਤਾ ਜਾ ਸਕਦਾ ਹੈ।