ਜਲੰਧਰ 'ਚ ਚੋਰ ਦਾ ਕਾਰਾ, ਮੰਦਰ ਮੱਥਾ ਟੇਕਣ ਤੋਂ ਬਾਅਦ ਪੰਡਤ ਦਾ ਮੋਟਰਸਾਈਕਲ ਹੀ ਲੈ ਗਿਆ ਚੋਰ, CCTV 'ਚ ਕੈਦ
ਜਲੰਧਰ 'ਚ ਅਰਬਨ ਸਟੇਟ ਦੇ ਗੀਤਾ ਮੰਦਰ ਦੇ ਬਾਹਰੋਂ ਇੱਕ ਚੋਰ ਪੰਡਿਤ ਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਮੰਦਰ ਦਾ ਪੁਜਾਰੀ ਕਿਤੇ ਜਾਣ ਲੱਗਾ ਤਾਂ ਉਸ ਦਾ ਮੋਟਰਸਾਈਕਲ ਉਥੋਂ ਚੋਰੀ ਹੋ ਚੁੱਕਾ ਸੀ। ਇਸ ਤੋਂ ਬਾਅਦ ਜਦੋਂ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰ ਨੂੰ ਬਾਈਕ ਚੋਰੀ ਕਰਦੇ ਦੇਖਿਆ ਗਿਆ।
ਚੋਰੀ ਕਰਨ ਤੋਂ ਪਹਿਲਾਂ ਮੰਦਰ ਟੇਕਿਆ ਮੱਥਾ
ਪੰਡਤ ਨੇ ਕਿਹਾ ਕਿ ਜਦੋਂ ਉਸ ਨੇ ਸੀਸੀਟੀਵੀ ਕੈਮਰੇ ਦੇਖੇ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਜਿਸ ਵਿਅਕਤੀ ਨੇ ਮੋਟਰਸਾਈਕਲ ਚੋਰੀ ਕੀਤਾ ਸੀ, ਉਸ ਨੇ ਪਹਿਲਾਂ ਮੰਦਰ ਵਿੱਚ ਮੱਥਾ ਟੇਕਿਆ ਅਤੇ ਪ੍ਰਸ਼ਾਦ ਵੀ ਲਿਆ। ਪ੍ਰਸ਼ਾਦ ਲੈਣ ਤੋਂ ਬਾਅਦ ਮੰਦਰ ਤੋਂ ਬਾਹਰ ਨਿਕਲ ਕੇ ਉਸ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
CCTV 'ਚ ਕੈਦ ਹੋਇਆ ਚੋਰ
ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੰਦਰ ਤੋਂ ਬਾਹਰ ਆਉਣ ਤੋਂ ਬਾਅਦ ਚੋਰ ਬਾਹਰ ਖੜ੍ਹੀ ਐਕਟਿਵਾ ਅਤੇ ਬਾਈਕ 'ਤੇ ਨਜ਼ਰ ਮਾਰਦਾ ਹੈ। ਉਹ ਬਹੁਤ ਚਲਾਕੀ ਨਾਲ ਐਕਟਿਵਾ ਅਤੇ ਮੋਟਰਸਾਈਕਲ ਨੂੰ ਚਾਬੀ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਉਸ ਦੀ ਚਾਬੀ ਇੱਕ ਮੋਟਰਸਾਈਕਲ ਨੂੰ ਲੱਗ ਜਾਂਦੀ ਹੈ, ਇਸ ਤੋਂ ਬਾਅਦ ਉਹ ਮੋਟਰਸਾਈਕਲ ਚੋਰੀ ਕਰ ਕੇ ਫਰਾਰ ਹੋ ਜਾਂਦਾ ਹੈ।
'Urban State Geeta Mandir','Pandit bike stolen','Jalandhar Chori',''