PM ਮੋਦੀ ਨੂੰ ਧਮਕੀ ਦੇਣ ਵਾਲੇ 19 ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਇਸ ਕਾਰਨ ਦਿੱਤੀ ਸੀ ਧਮਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਐਕਸ਼ਨ ਮੋਡ 'ਚ ਆ ਗਈਆਂ ਅਤੇ ਲੋਕੇਸ਼ਨ ਟਰੇਸ ਕਰਕੇ ਮੇਵਾਤ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ 19 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ
ਪੁਲਸ ਨੇ ਇਨ੍ਹਾਂ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਹਥਿਆਰ ਖਰੀਦਣ ਲਈ ਇੱਕ ਆਨਲਾਈਨ ਸਾਈਟ ਨਾਲ ਸੰਪਰਕ ਕੀਤਾ ਸੀ। ਇਸ ਸਾਈਟ ਦੇ ਸੰਚਾਲਕ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਕਸ਼ਨ ਮੋਡ 'ਚ ਸੁਰੱਖਿਆ ਖੁਫੀਆ
ਇੰਟੈਲੀਜੈਂਸ ਬਿਊਰੋ ਦੀ ਟੀਮ ਵੀ ਇਸ ਮਾਮਲੇ 'ਚ ਐਕਸ਼ਨ ਮੋਡ 'ਚ ਹੈ ਅਤੇ ਪੁਲਸ ਦੇ ਨਾਲ ਮਿਲ ਕੇ ਕਈ ਦਿਨਾਂ ਤੋਂ ਮੇਵਾਤ 'ਚ ਛਾਪੇਮਾਰੀ ਕਰ ਰਹੀ ਹੈ। ਹਾਲਾਂਕਿ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਮੁਲਜ਼ਮਾਂ ਤੱਕ ਪੁੱਜਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਮੁਲਜ਼ਮ ਨੇ ਆਪਣਾ ਮੋਬਾਈਲ ਨਸ਼ਟ ਕਰ ਦਿੱਤਾ ਹੈ, ਜਿਸ ਕਾਰਨ ਠੋਸ ਸਬੂਤ ਇਕੱਠੇ ਕਰਨੇ ਮੁਸ਼ਕਲ ਹੋ ਰਹੇ ਹਨ।
ਇਸ ਕਾਰਨ ਦਿੱਤੀ ਗਈ ਧਮਕੀ
ਸਾਈਬਰ ਠੱਗਾਂ ਦੀਆਂ ਵਧਦੀਆਂ ਗਤੀਵਿਧੀਆਂ ਕਾਰਨ ਮੇਵਾਤ ਖੇਤਰ 'ਚ 'ਆਪ੍ਰੇਸ਼ਨ ਐਂਟੀ ਵਾਇਰਸ' ਚਲਾਇਆ ਜਾ ਰਿਹਾ ਹੈ। ਪੁਲਸ ਨੂੰ ਪਤਾ ਲੱਗਾ ਹੈ ਕਿ ਘਰਾਂ 'ਤੇ ਪੁਲਸ ਦੀ ਬੁਲਡੋਜ਼ਿੰਗ ਕਾਰਵਾਈ ਤੋਂ ਪਰੇਸ਼ਾਨ ਇਕ ਸਾਈਬਰ ਠੱਗ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦਿੱਤੀ ਹੈ।
'PM Modi','Threat Call','Mewat Police','Cyber Threat','National Security','death threat'