ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਹੈ। ਪੀਐਮ ਦੀ ਨਾਮਜ਼ਦਗੀ ਵਿੱਚ ਹਿੱਸਾ ਲੈਣ ਲਈ ਸਾਰੀਆਂ ਐਨਡੀਏ ਪਾਰਟੀਆਂ ਦੇ ਆਗੂ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚ 11 ਰਾਜਾਂ ਦੇ ਮੁੱਖ ਮੰਤਰੀ, 20 ਕੇਂਦਰੀ ਮੰਤਰੀ, ਯੂ ਪੀ ਸਰਕਾਰ ਦੇ ਮੰਤਰੀ ਅਤੇ ਕਈ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਲ ਹਨ।
ਉਨ੍ਹਾਂ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਚਾਰ ਪ੍ਰਸਤਾਵਕ ਪਹਿਲਾਂ ਹੀ ਡੀਐਮ ਦਫ਼ਤਰ ਪਹੁੰਚ ਚੁੱਕੇ ਸਨ।
ਦੱਸ ਦੇਈਏ ਕਿ ਨਾਮਜ਼ਦਗੀ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ BHU ਤੋਂ ਕਾਸ਼ੀ ਵਿਸ਼ਵਨਾਥ ਮੰਦਰ ਤੱਕ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਸੀ। ਪ੍ਰਧਾਨ ਮੰਤਰੀ ਸਵੇਰੇ 9.30 ਵਜੇ ਦਸ਼ਾਸ਼ਵਮੇਧ ਘਾਟ ਪਹੁੰਚੇ। 6 ਪੰਡਿਤਾਂ ਨੇ ਗੰਗਾ ਪੂਜਾ ਕੀਤੀ। ਪ੍ਰਧਾਨ ਮੰਤਰੀ ਦਸ਼ਾਸ਼ਵਮੇਧ ਘਾਟ ਤੋਂ ਕਰੂਜ਼ 'ਤੇ ਸਵਾਰ ਹੋ ਕੇ ਨਮੋ ਘਾਟ ਪਹੁੰਚੇ। ਨਮੋ ਘਾਟ ਤੋਂ ਕਾਲਭੈਰਵ ਮੰਦਰ ਪਹੁੰਚੇ। ਦਰਸ਼ਨ ਅਤੇ ਪੂਜਾ ਕੀਤੀ। ਨਾਮਜ਼ਦਗੀ ਤੋਂ ਬਾਅਦ, ਪ੍ਰਧਾਨ ਮੰਤਰੀ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਗਿਆਨਵਾਨ ਸੰਮੇਲਨ ਨੂੰ ਸੰਬੋਧਨ ਕਰਨਗੇ।