ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ 23 ਰਾਜਾਂ ਦੇ ਚੋਣ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਲਈ ਜ਼ਿੰਮੇਵਾਰੀ
ਭਾਜਪਾ ਹਾਈਕਮਾਂਡ ਨੇ ਪੰਜਾਬ ਵਿਚ ਵਿਜੇ ਭਾਈ ਰੂਪਾਣੀ ਨੂੰ ਚੋਣ ਇੰਚਾਰਜ ਅਤੇ ਵਿਧਾਇਕ ਡਾ. ਨਰਿੰਦਰ ਸਿੰਘ ਨੂੰ ਉੱਪ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬੇ ਹਿਮਾਚਲ ਵਿਚ ਸ਼੍ਰੀਕਾਂਤ ਸ਼ਰਮਾ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਹਰਿਆਣਾ ਵਿਚ ਬਿਪਲਬ ਕੁਮਾਰ ਦੇਵ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਹੋਰ ਰਾਜਾਂ ਦੀਆਂ ਜ਼ਿੰਮੇਵਾਰੀਆਂ
ਇਸ ਤੋਂ ਇਲਾਵਾ ਜੇ ਪੀ ਨੱਡਾ ਨੇ ਵਿਨੋਦ ਤਾਵੜੇ ਅਤੇ ਸੰਸਦ ਮੈਂਬਰ ਦੀਪਕ ਪ੍ਰਕਾਸ਼ ਨੂੰ ਬਿਹਾਰ ਦੀ ਜ਼ਿੰਮੇਵਾਰੀ ਦਿੱਤੀ ਹੈ।ਇਸ ਦੇ ਨਾਲ ਹੀ ਵਿਜਯੰਤ ਪਾਂਡਾ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਦੁਸ਼ਯੰਤ ਗੌਤਮ ਨੂੰ ਉਤਰਾਖੰਡ ਦੀ ਜ਼ਿੰਮੇਵਾਰੀ ਮਿਲੀ ਹੈ। ਇਹ ਸੂਚੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਹੈੱਡਕੁਆਰਟਰ ਇੰਚਾਰਜ ਅਰੁਣ ਸਿੰਘ ਨੇ ਜਾਰੀ ਕੀਤੀ।
3 ਨੇਤਾਵਾਂ ਨੂੰ ਬੰਗਾਲ ਦੀ ਜ਼ਿੰਮੇਵਾਰੀ ਮਿਲੀ ਹੈ
ਭਾਜਪਾ ਵੱਲੋਂ ਜਾਰੀ ਇੰਚਾਰਜਾਂ ਦੀ ਨਵੀਂ ਸੂਚੀ ਮੁਤਾਬਕ ਸਭ ਤੋਂ ਵੱਧ 3 ਆਗੂਆਂ ਨੂੰ ਪੱਛਮੀ ਬੰਗਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬੰਗਾਲ ਵਿੱਚ ਮੰਗਲ ਪਾਂਡੇ, ਅਮਿਤ ਮਾਲਵੀਆ ਅਤੇ ਆਸ਼ਾ ਲਾਕੜਾ ਨੂੰ ਇੰਚਾਰਜ ਅਤੇ ਸਹਿ-ਇੰਚਾਰਜ ਬਣਾਇਆ ਗਿਆ ਹੈ।
ਦੇਖੋ ਸੂਚੀ
ਅੰਡੇਮਾਨ ਅਤੇ ਨਿਕੋਬਾਰ- ਵਾਈ ਸਤਿਆ ਕੁਮਾਰ
ਅਰੁਣਾਚਲ ਪ੍ਰਦੇਸ਼- ਅਸ਼ੋਕ ਸਿੰਘਲ
ਬਿਹਾਰ- ਵਿਨੋਦ ਤਾਵੜੇ ਅਤੇ ਦੀਪਕ ਪ੍ਰਕਾਸ਼
ਚੰਡੀਗੜ੍ਹ- ਵਿਜੇ ਭਾਈ ਰੁਪਾਣੀ
ਦਮਨ ਅਤੇ ਦੀਵ- ਪੂਰਨੇਸ਼ ਮੋਦੀ ਅਤੇ ਦੁਸ਼ਯੰਤ ਪਟੇਲ
ਗੋਆ- ਆਸ਼ੀਸ਼ ਸੂਦ
ਹਰਿਆਣਾ- ਬਿਪਲਬ ਕੁਮਾਰ ਦੇਵ ਅਤੇ ਸੁਰੇਂਦਰ ਨਗਰ
ਹਿਮਾਚਲ ਪ੍ਰਦੇਸ਼- ਸ਼੍ਰੀਕਾਂਤ ਸ਼ਰਮਾ ਅਤੇ ਸੰਜੇ ਟੰਡਨ
ਜੰਮੂ ਅਤੇ ਕਸ਼ਮੀਰ - ਤਰੁਣ ਚੁੱਘ
ਝਾਰਖੰਡ- ਲਕਸ਼ਮੀਕਾਂਤ ਬਾਜਪਾਈ
ਕਰਨਾਟਕ- ਰਾਧਾਮੋਹਨ ਦਾਸ ਅਗਰਵਾਲ ਅਤੇ ਸੁਧਾਕਰ ਰੈਡੀ
ਕੇਰਲ- ਪ੍ਰਕਾਸ਼ ਜਾਵੜੇਕਰ
ਲੱਦਾਖ- ਅਵਰਿੰਦ ਮੈਨਨ
ਮੱਧ ਪ੍ਰਦੇਸ਼- ਮਹਿੰਦਰ ਸਿੰਘ ਅਤੇ ਸੀਤਾਸ਼ ਉਪਾਧਿਆਏ
ਉੜੀਸਾ- ਵਿਜੇਪਾਲ ਸਿੰਘ ਤੋਮਰ ਅਤੇ ਲਤਾ ਉਸੇਂਦੀ
ਪੁਡੂਚੇਰੀ- ਨਿਰਮਲ ਕੁਮਾਰ ਸੁਰਾਣਾ
ਪੰਜਾਬ- ਵਿਜੇ ਰੁਪਾਨੀ ਅਤੇ ਨਰਿੰਦਰ ਸਿੰਘ
ਸਿੱਕਮ— ਦਿਲੀਪ ਜੈਸਵਾਲ
ਤਾਮਿਲਨਾਡੂ- ਅਰਵਿੰਦ ਮੇਨਨ ਅਤੇ ਸੁਧਾਕਰ ਰੈੱਡੀ
ਉੱਤਰ ਪ੍ਰਦੇਸ਼- ਬੈਜਯੰਤ ਪਾਂਡਾ
ਉੱਤਰਾਖੰਡ- ਦੁਸ਼ਯੰਤ ਕੁਮਾਰ ਗੌਤਮ
ਪੱਛਮੀ ਬੰਗਾਲ- ਮੰਗਲ ਪਾਂਡੇ, ਅਮਿਤ ਮਾਲਵੀਆ ਅਤੇ ਆਸ਼ਾ ਲਾਕੜਾ