ਕਾਂਗਰਸ ਨੇ ਮੰਗਲਵਾਰ (2 ਅਪ੍ਰੈਲ) ਨੂੰ ਲੋਕ ਸਭਾ ਚੋਣਾਂ ਲਈ 11ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 4 ਰਾਜਾਂ ਦੇ 17 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਹੁਣ ਕਾਂਗਰਸ ਨੇ ਮੰਗਲਵਾਰ (2 ਅਪ੍ਰੈਲ) ਨੂੰ ਲੋਕ ਸਭਾ ਚੋਣਾਂ ਲਈ 11ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 4 ਰਾਜਾਂ ਦੇ 17 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਹੁਣ ਤੱਕ 231 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।
1 ਅਪ੍ਰੈਲ ਨੂੰ ਜਾਰੀ ਪਾਰਟੀ ਦੀ 10ਵੀਂ ਸੂਚੀ ਵਿੱਚ ਤੇਲੰਗਾਨਾ ਅਤੇ ਮਹਾਰਾਸ਼ਟਰ ਤੋਂ ਇੱਕ-ਇੱਕ ਲੋਕ ਸਭਾ ਸੀਟ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਪਾਰਟੀ ਨੇ ਮਹਾਰਾਸ਼ਟਰ ਦੇ ਅਕੋਲਾ ਤੋਂ ਅਭੈ ਕਾਸ਼ੀਨਾਥ ਪਾਟਿਲ ਅਤੇ ਵਾਰੰਗਲ ਤੋਂ ਕਦਿਆਮ ਕਾਵਿਆ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਲੋਕ ਸਭਾ ਚੋਣਾਂ, 2024 ਲਈ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਦੀ 11ਵੀਂ ਸੂਚੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ 'ਕੇਂਦਰੀ ਚੋਣ ਕਮੇਟੀ' ਦੀ ਮੀਟਿੰਗ ਵਿੱਚ ਜਾਰੀ ਕੀਤੀ ਗਈ।