ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ 2 ਕਰੀਬੀ ਦੋਸਤਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਰਾਜੀਵ ਰਾਜਾ 'ਤੇ ਇੱਕ ਵਪਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਬਿੱਟੂ ਦੇ ਇੱਕ ਹੋਰ ਕਰੀਬੀ ਦੋਸਤ ਰਾਜੇਸ਼ ਅਤਰੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਪਣੇ ਦੋਸਤਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਪੰਜਾਬ ਸਰਕਾਰ ਖਿਲਾਫ ਭੜਾਸ ਕੱਢੀ।
ਕੁਰਸੀ ਬਚਾਉਣ ਲਈ ਮੇਰੇ ਕਰੀਬੀਆਂ 'ਤੇ ਨੂੰ ਕੀਤਾ ਜਾ ਰਿਹੈ ਤੰਗ
ਰਵਨੀਤ ਬਿੱਟੂ ਨੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰਿਆਂ ਨੇ ਮਿਲ ਕੇ ਸਖ਼ਤ ਮਿਹਨਤ ਕੀਤੀ ਹੈ। ਮੈਨੂੰ ਸਵੇਰੇ ਹੀ ਪਤਾ ਲੱਗ ਗਿਆ ਕਿ ਲੁਧਿਆਣਾ ਵਿੱਚ ਕੀ ਹੋ ਰਿਹਾ ਹੈ। ਮੁੱਖ ਮੰਤਰੀ ਮਾਨ ਆਪਣੀ ਕੁਰਸੀ ਬਚਾਉਣ ਲਈ ਮੇਰੇ ਕਰੀਬੀ ਸਾਥੀਆਂ ਵਿਰੁੱਧ ਕੇਸ ਦਰਜ ਕਰਵਾ ਰਹੇ ਹਨ ਤੇ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਮੇਰੇ ਕਰੀਬੀਆਂ ਦੇ ਘਰਾਂ 'ਤੇ ਮਾਰੇ ਜਾ ਰਹੇ ਛਾਪੇ
ਬਿੱਟੂ ਨੇ ਅੱਗੇ ਕਿਹਾ ਕਿ ਜੇਕਰ ਸੀ ਐਮ ਮਾਨ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਖਿਲਾਫ ਕੇਸ ਦਰਜ ਕਰਨ। ਸੈਸ਼ਨ ਖਤਮ ਹੋਣ ਤੋਂ ਬਾਅਦ, ਮੈਂ ਖੁਦ ਮੁੱਖ ਮੰਤਰੀ ਮਾਨ ਦੇ ਨਿਵਾਸ ਦੇ ਬਾਹਰ ਆਤਮ ਸਮਰਪਣ ਕਰਨ ਜਾਵਾਂਗਾ। ਰਾਜੀਵ ਰਾਜਾ ਮੇਰਾ ਪੁਰਾਣਾ ਦੋਸਤ ਹੈ। ਉਹ ਇੱਕ ਕਾਰੋਬਾਰੀ ਹੈ ਅਤੇ ਉਸ ਨੂੰ ਇੱਕ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਪੁਲਸ ਮੇਰੇ ਨਜ਼ਦੀਕੀ ਸਾਥੀਆਂ 'ਤੇ ਛਾਪੇਮਾਰੀ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਰਹੀ ਹੈ।