ਅੰਮ੍ਰਿਤਸਰ ਪੁਲਸ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਨੋਟਿਸ ਜਾਰੀ ਕੀਤਾ ਹੈ। ਪੁਲਸ ਨੇ ਅਰਚਨਾ ਨੂੰ 30 ਜੂਨ ਤੱਕ ਥਾਣੇ 'ਚ ਪੇਸ਼ ਹੋਣ ਲਈ ਕਿਹਾ ਹੈ। ਅਰਚਨਾ ਮਕਵਾਨਾ ਖ਼ਿਲਾਫ਼ 295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੇਸ਼ ਨਾ ਹੋਣ ਦੀ ਸੂਰਤ ਵਿੱਚ ਦੁਬਾਰਾ ਨੋਟਿਸ ਭੇਜਿਆ ਜਾਵੇਗਾ
ਪੁਲਸ ਨੇ ਕਿਹਾ ਕਿ ਜੇਕਰ ਉਹ 30 ਜੂਨ ਤੱਕ ਥਾਣੇ 'ਚ ਪੇਸ਼ ਨਹੀਂ ਹੁੰਦੀ ਤਾਂ ਉਸ ਖਿਲਾਫ ਦੋ ਹੋਰ ਨੋਟਿਸ ਭੇਜੇ ਜਾਣਗੇ। ਜੇਕਰ ਇਸ ਦੇ ਬਾਵਜੂਦ ਉਹ ਪੇਸ਼ ਨਹੀਂ ਹੋਈ ਤਾਂ ਅਰਚਨਾ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮ ਭੇਜੀ ਜਾਵੇਗੀ।
ਯੋਗ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕੀਤਾ
ਸੋਸ਼ਲ ਮੀਡੀਆ ਇਨਫਲੂਏਂਸਰ ਅਰਚਨਾ ਮਕਵਾਨਾ ਨੇ 21 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕੀਤਾ। ਜਿਵੇਂ ਹੀ ਉਸ ਦੀਆਂ ਇਹ ਫੋਟੋਆਂ ਸਾਹਮਣੇ ਆਈਆਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਤੇ ਐਕਸ਼ਨ ਲਿਆ। ਮਾਮਲਾ ਵਧਦਾ ਦੇਖ ਅਰਚਨਾ ਨੇ ਸੋਸ਼ਲ ਮੀਡੀਆ ਉਤੇ ਮੁਆਫੀ ਵੀ ਮੰਗ ਲਈ ਸੀ।