ਖਬਰਿਸਤਾਨ ਨੈੱਟਵਰਕ- ਬੰਗਲੌਰ ਪੁਲਸ ਨੇ ਵਿਰਾਟ ਕੋਹਲੀ ਦੇ ਪਬ ਤੇ ਰੈਸਟੋਰੈਂਟ ਵਿਰੁੱਧ ਕਾਰਵਾਈ ਕੀਤੀ ਹੈ। ਇਸ ਦੌਰਾਨ, ਪੁਲਿਸ ਨੇ ਕੋਹਲੀ ਦੇ ਪਬ ਅਤੇ ਵਨ8 ਕਮਿਊਨ ਨਾਮ ਦੇ ਰੈਸਟੋਰੈਂਟ ਵਿਰੁੱਧ ਨੋ-ਸਮੋਕਿੰਗ ਜ਼ੋਨ ਨਾ ਹੋਣ ਕਾਰਨ ਕੇਸ ਦਰਜ ਕੀਤਾ ਹੈ। ਹਾਲਾਂਕਿ ਹੁਣ ਤੱਕ ਨਾ ਤਾਂ ਕ੍ਰਿਕਟਰ ਵਿਰਾਟ ਕੋਹਲੀ ਅਤੇ ਨਾ ਹੀ ਰੈਸਟੋਰੈਂਟ ਨੇ ਇਸ ਮਾਮਲੇ ਵਿੱਚ ਕੋਈ ਬਿਆਨ ਦਿੱਤਾ ਹੈ।
ਨੋ-ਸਮੋਕਿੰਗ ਜ਼ੋਨ ਨਾ ਹੋਣ ਕਾਰਨ ਕੇਸ ਦਰਜ
ਪ੍ਰਾਪਤ ਜਾਣਕਾਰੀ ਅਨੁਸਾਰ, ਬੰਗਲੌਰ ਦੀ ਕਬਨ ਪਾਰਕ ਪੁਲਿਸ ਨੇ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 5 ਬਾਰ ਅਤੇ ਰੈਸਟੋਰੈਂਟਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਸ ਵਿੱਚ ਵਿਰਾਟ ਕੋਹਲੀ ਦੀ ਮਲਕੀਅਤ ਵਾਲਾ ਵਨ8 ਕਮਿਊਨ ਪੱਬ ਅਤੇ ਰੈਸਟੋਰੈਂਟ ਵੀ ਸ਼ਾਮਲ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੱਬ ਵਿੱਚ ਨੋ-ਸਮੋਕਿੰਗ ਜ਼ੋਨ ਦੀ ਸਹੂਲਤ ਨਹੀਂ ਹੈ।
ਕੋਹਲੀ ਨੇ ਅਜੇ ਤੱਕ ਇਸ ਮਾਮਲੇ ਬਾਰੇ ਕੁਝ ਨਹੀਂ ਕਿਹਾ
ਜਿਸ ਕਾਰਨ ਪੁਲਿਸ ਨੇ ਆਪਣੇ ਤੌਰ 'ਤੇ ਪਹਿਲ ਕੀਤੀ ਹੈ ਅਤੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (COTPA) ਦੀ ਉਲੰਘਣਾ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ। ਹਾਲਾਂਕਿ, ਵਿਰਾਟ ਕੋਹਲੀ ਨੇ ਅਜੇ ਤੱਕ ਇਸ ਮਾਮਲੇ ਸੰਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ।