ਜਲੰਧਰ ਪੱਛਮੀ 'ਚ ਸਿਆਸਤ ਗਰਮਾਈ ਹੋਈ ਹੈ। ਦਰਅਸਲ, 'ਆਪ' ਵਰਕਰਾਂ ਵੱਲੋਂ ਭਾਜਪਾ ਦੇ ਪੋਸਟਰਾਂ ਦੇ ਉੱਪਰ 'ਆਪ' ਪੋਸਟਰ ਲਗਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਫਿਲਹਾਲ ਹਰ ਪਾਰਟੀ ਆਪੋ-ਆਪਣੇ ਪ੍ਰਚਾਰ ਕਰ ਰਹੀ ਹੈ। ਇਸ ਦੌਰਾਨ ਹੁਣ ਪਾਰਟੀ ਵਰਕਰ ਵੀ ਆਪਣੀ ਪਾਰਟੀ ਨੂੰ ਸਿਖਰ 'ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ, ਇਸ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜਲੰਧਰ ਪੱਛਮੀ ਦੇ ਦੋ ਇਲਾਕਿਆਂ ਦੀ ਹੈ, ਜਿੱਥੇ ਆਮ ਆਦਮੀ ਪਾਰਟੀ ਭਾਜਪਾ ਦੇ ਪੋਸਟਰਾਂ 'ਤੇ ਆਪਣੇ ਪੋਸਟਰ ਲਗਾ ਰਹੀ ਹੈ।
ਕੁਝ ਦਿਨ ਪਹਿਲਾਂ ਸ਼ੀਤਲ ਅੰਗੁਰਾਲ ਨੇ ਵੀ ਆਪਣੇ ਫਟੇ ਹੋਏ ਪੋਸਟਰ ਨੂੰ ਲੈ ਕੇ ਹੰਗਾਮਾ ਕੀਤਾ ਸੀ। ਪਰ ਕੁਝ ਦਿਨਾਂ ਬਾਅਦ ਹੁਣ ਇਹ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਭਾਜਪਾ ਦੀਆਂ ਪੋਸਟਰਾਂ 'ਤੇ ਆਪਣੇ ਪੋਸਟਰ ਚਿਪਕਾਉਂਦੀ ਨਜ਼ਰ ਆ ਰਹੀ ਹੈ।
10 ਜੁਲਾਈ ਨੂੰ ਹੋਣਗੀਆਂ ਚੋਣਾਂ ,13 ਨੂੰ ਆਉਣਗੇ ਨਤੀਜੇ
ਜਲੰਧਰ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਵੋਟਿੰਗ ਤੋਂ 2 ਦਿਨ ਬਾਅਦ ਭਾਵ 13 ਜੁਲਾਈ ਨੂੰ ਇਸ ਦੇ ਨਤੀਜੇ ਵੀ ਐਲਾਨੇ ਜਾਣਗੇ। ਇਹ ਉਪ ਚੋਣਾਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੋ ਰਹੀਆਂ ਹਨ। ਕਿਉਂਕਿ ਅੰਗੁਰਲ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ।