ਖਬਰਿਸਤਾਨ ਨੈੱਟਵਰਕ - ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 30 ਅਪ੍ਰੈਲ ਨੂੰ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਧਾਰਮਿਕ, ਵਪਾਰਕ ਸੰਗਠਨਾਂ ਦੇ ਨਾਂ ਹੇਠ 30 ਅਪ੍ਰੈਲ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ।
ਇਸ ਕਥਿਤ ਪੋਸਟਰ ਵਿਚ ਪੰਜਾਬ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ, ਦੁਕਾਨਾਂ, ਫੈਕਟਰੀਆਂ, ਪ੍ਰਾਈਵੇਟ ਸਕੂਲ, ਪ੍ਰਾਈਵੇਟ ਸੰਸਥਾਵਾਂ, ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ 30 ਅਪ੍ਰੈਲ ਦਿਨ ਬੁੱਧਵਾਰ ਨੂੰ ਬੰਦ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਸਪੱਸ਼ਟ ਕਰ ਦਈਏ ਕਿ ਫਿਲਹਾਲ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਸੀ ਸੰਗਠਨ ਵੱਲੋਂ 30 ਅਪ੍ਰੈਲ ਨੂੰ ਪੰਜਾਬ ਬੰਦ ਦੀ ਕਾਲ ਨਹੀਂ ਦਿੱਤੀ ਗਈ ਹੈ। ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਲਗਾਤਾਰ ਕਨਫਿਊਜ਼ਨ ਵਿਚ ਹਨ ਕਿ ਸ਼ਾਇਦ 30 ਅਪ੍ਰੈਲ ਨੂੰ ਪੰਜਾਬ ਬੰਦ ਹੈ ਪਰ ਇਸ ਕਥਿਤ ਪੋਸਟਰ ਵਿਚ ਨਾ ਤਾਂ ਕਿਸੇ ਜਥੇਬੰਦੀ ਦਾ ਨਾਂ ਹੈ ਅਤੇ ਨਾ ਹੀ ਕੋਈ ਸੰਪਰਕ ਨੰਬਰ, ਲਿਹਾਜ਼ਾ 30 ਅਪ੍ਰੈਲ ਨੂੰ ਪੰਜਾਬ ਪੂਰੀ ਤਰ੍ਹਾਂ ਖੁੱਲ੍ਹਾ ਹੈ, ਬੰਧ ਦੀ ਕੋਈ ਕਾਲ ਨਹੀਂ ਹੈ।