ਖਬਰਿਸਤਾਨ ਨੈੱਟਵਰਕ- ਵ੍ਰਿੰਦਾਵਨ ਦੇ ਮਸ਼ਹੂਰ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਪ੍ਰੇਮਾਨੰਦ ਮਹਾਰਾਜ ਨੂੰ ਦਿੱਤੀ। ਇਸ ਨੌਜਵਾਨ ਦਾ ਨਾਮ ਸ਼ਤਰੂਘਨ ਸਿੰਘ ਹੈ।
ਸ਼ਰਧਾਲੂਆਂ 'ਚ ਗੁੱਸਾ
ਧਮਕੀ ਤੋਂ ਬਾਅਦ ਸਤਨਾ ਅਤੇ ਰੀਵਾ ਜ਼ਿਲ੍ਹਿਆਂ ਵਿੱਚ ਸ਼ਰਧਾਲੂਆਂ ਦਾ ਗੁੱਸਾ ਚਰਮ ਸੀਮਾ ਉਤੇ ਹੈ। ਰੀਵਾ ਅਤੇ ਸਤਨਾ ਦੇ ਸ਼ਰਧਾਲੂਆਂ ਦੇ ਨਾਲ-ਨਾਲ ਕਈ ਸਮਾਜਿਕ ਸੰਗਠਨਾਂ ਨੇ ਵੀ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪ੍ਰੇਮਾਨੰਦ ਮਹਾਰਾਜ ਨੂੰ ਦਿੱਤੀ ਗਈ ਧਮਕੀ ਨੂੰ ਲੈ ਕੇ ਸੰਤਾਂ ਵਿੱਚ ਬਹੁਤ ਗੁੱਸਾ ਹੈ। ਸ਼੍ਰੀ ਕ੍ਰਿਸ਼ਨ ਜਨਮ ਭੂਮੀ ਸੰਘਰਸ਼ ਟਰੱਸਟ ਦੇ ਪ੍ਰਧਾਨ ਦਿਨੇਸ਼ ਫਲਾਹਾਰੀ ਬਾਬਾ ਨੇ ਕਿਹਾ ਹੈ ਕਿ ਜੇਕਰ ਕੋਈ ਪ੍ਰੇਮਾਨੰਦ ਬਾਬਾ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਹਿੰਮਤ ਕਰੇਗਾ ਤਾਂ ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ।
ਅਸੀਂ ਕਿਸੇ ਵੀ ਅਪਰਾਧੀ ਦੀ ਗੋਲੀ ਆਪਣੀ ਛਾਤੀ ‘ਤੇ ਖਾਣ ਲਈ ਤਿਆਰ ਹਾਂ। ਫਲਾਹਾਰੀ ਬਾਬਾ ਨੇ ਅੱਗੇ ਕਿਹਾ ਕਿ ਕੰਸ ਵਰਗੇ ਰਾਜਾ ਨੂੰ ਵੀ ਅੱਤਿਆਚਾਰ ਕਰਨ ਲਈ ਮਾਰਿਆ ਗਿਆ ਸੀ। ਇਹ ਬ੍ਰਜਭੂਮੀ ਹੈ। ਕੋਈ ਵੀ ਅਪਰਾਧੀ ਇਸਨੂੰ ਛੂਹ ਨਹੀਂ ਸਕਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮਹੰਤ ਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਗਊਆਂ, ਕੁੜੀਆਂ ਅਤੇ ਸਾਧੂਆਂ ਦੀ ਰੱਖਿਆ ਬਹੁਤ ਜ਼ਰੂਰੀ ਹੈ। ਜੋ ਕੋਈ ਵੀ ਪ੍ਰੇਮਾਨੰਦ ਮਹਾਰਾਜ ਵਿਰੁੱਧ ਅਜਿਹੀਆਂ ਟਿੱਪਣੀਆਂ ਕਰੇਗਾ, ਸੰਤ ਭਾਈਚਾਰਾ ਉਸ ਨੂੰ ਨਹੀਂ ਬਖਸ਼ੇਗਾ।
ਪੂਰਾ ਮਾਮਲਾ
ਵੀਰਵਾਰ ਨੂੰ ਸਤਨਾ ਨਿਵਾਸੀ ਸ਼ਤਰੂਘਨ ਸਿੰਘ ਨੇ ਇੱਕ ਫੇਸਬੁੱਕ ਪੋਸਟ ਤੇ ਲਿਖਿਆ ਕਿ ਇਹ ਪੂਰੇ ਸਮਾਜ ਦਾ ਮਾਮਲਾ ਹੈ।ਜੇਕਰ ਉਨ੍ਹਾਂ ਨੇ ਮੇਰੇ ਪਰਿਵਾਰ ਬਾਰੇ ਗੱਲ ਕੀਤੀ ਹੁੰਦੀ ਜਾਂ ਕੋਈ ਹੋਰ, ਮੈਂ ਉਸ ਦਾ ਸਿਰ ਉਤਾਰ ਦਿੰਦਾ।।
ਸੰਤ ਪ੍ਰੇਮਾਨੰਦ ਮਹਾਰਾਜ ਦਾ ਇਹ ਵੀਡੀਓ ਹੋਇਆ ਸੀ ਵਾਇਰਲ
ਪ੍ਰੇਮਾਨੰਦ ਮਹਾਰਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਪ੍ਰੇਮਾਨੰਦ ਮਹਾਰਾਜ ਨੇ ਨੌਜਵਾਨਾਂ ਨੂੰ ਮਨਮਾਨੀ ਅਤੇ ਗਲਤ ਆਚਰਣ ਤੋਂ ਬਚਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅੱਜ ਕੱਲ੍ਹ ਸਮਾਜ ਵਿੱਚ ਬੁਆਏਫ੍ਰੈਂਡ-ਗਰਲਫ੍ਰੈਂਡ, ਬ੍ਰੇਕਅੱਪ ਅਤੇ ਪੈਚਅੱਪ ਦਾ ਰੁਝਾਨ ਵਧ ਗਿਆ ਹੈ। ਇਸ ਸਭ ਨੂੰ ਉਨ੍ਹਾਂ ਨੇ ਨੌਜਵਾਨਾਂ ਪੀੜ੍ਹੀ ਲਈ ਖਤਰਨਾਕ ਦੱਸਿਆ ਸੀ।