ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਫੇਰਬਦਲ ਕਰਦਿਆਂ ਬੁਲਾਰੇ, ਮੀਡੀਆ ਪੈਨਲਿਸਟ, ਮੀਡੀਆ ਮੈਨੇਜਮੈਂਟ ਅਤੇ ਆਈਟੀ ਕਨਵੀਨਰ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਮਨੀਸ਼ ਕੁਮਾਰ ਧੀਰ ਨੂੰ ਜਲੰਧਰ 'ਚ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਹੈ। ਹਰਿੰਦਰ ਸਿੰਘ ਕਾਹਲੋਂ ਦੇ ਨਾਂ ਦਾ ਮੀਡੀਆ ਪੈਨਲਿਸਟ ਵਜੋਂ ਐਲਾਨ ਕੀਤਾ ਗਿਆ, ਜਦੋਂਕਿ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਰਾਕੇਸ਼ ਗੋਇਲ ਨੂੰ ਸੌਂਪੀ ਗਈ ਹੈ।