ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਸਦਨ ਦੀ ਕਾਰਵਾਈ ਦੌਰਾਨ ਪੰਜਾਬ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਸਾਲ 2024-25 ਲਈ ਬਜਟ ਪੇਸ਼ ਕੀਤਾ।ਦੱਸ ਦੇਈਏ ਕਿ ਸਾਲ 2024-25 ਲਈ 2,04,918 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ।
ਪੰਜਾਬ ਬਜਟ
ਮੁਫਤ ਬਿਜਲੀ ਲਈ 9333 ਕਰੋੜ ਦੀ ਤਜਵੀਜ਼ ਰੱਖੀ ਗਈ। ਮਿੱਟੀ ਤੇ ਪਾਣੀ ਦੀ ਸੰਭਾਲ ਲਈ 194 ਕਰੋੜ ਰੁਪਏ। ਖੇਤੀਬਾੜੀ ਸੈਕਟਰ ਲਈ 13 ਹਜ਼ਾਰ 784 ਕਰੋੜ ਦਾ ਬਜਟ ਰੱਖਿਆ ਗਿਆ। ਪੰਜਾਬ ਬਜਟ ਵਿਚ 16987 ਕਰੋੜ ਰੁਪਏ ਸਿੱਖਿਆ ਲਈ ਰੱਖੇ ਗਏ ਹਨ। ਇਹ ਬਜਟ ਕੁਲ ਖਰਚੇ ਦਾ 11.5 ਫੀਸਦੀ ਰੁਪਏ ਹੈ। ਵਿੱਤ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਦਾ ਉਦੇਸ਼ ਪੜ੍ਹਿਆ ਲਿਖਿਆ ਪੰਜਾਬ ਹੀ ਨਹੀਂ, ਸਗੋਂ ਇਕ ਗਿਆਨਵਾਨ ਪੰਜਾਬ ਬਣਾਉਣਾ ਹੈ।
ਬਜਟ ਵਿਚ ਟਰਾਂਸਪੋਰਟ ਲਈ 550 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਨੂੰ 467 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਅਤੇ ਉਨ੍ਹਾਂ ਲਈ 390 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਆਯੁਸ਼ਮਾਨ ਯੋਜਨਾ ਲਈ 553 ਕਰੋੜ ਰੁਪਏ ਬਜਟ ਵਿਚ ਰਾਖ਼ਵੇਂ ਰੱਖੇ ਗਏ ਹਨ।
ਜੰਗਲਾਤ ਵਿਭਾਗ ਲਈ 263 ਕਰੋੜ ਰੁਪਏ ਦਾ ਬਜਟ,ਫਸਲੀ ਵਿਭਿੰਨਤਾ ਲਈ 575 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ। ਖੇਡਾਂ ਲਈ 272 ਕਰੋੜ ਰੁਪਏ, ਨਸ਼ਾ ਮੁਕਤੀ ਕੇਂਦਰ ਲਈ 70 ਹਜ਼ਾਰ ਕਰੋੜ ਰੁਪਏ, ਘਰ-ਘਰ ਰਾਸ਼ਨ ਸਕੀਮ ਤਹਿਤ 250 ਹਜ਼ਾਰ ਕਰੋੜ ਰੁਪਏ ਰੱਖੇ ਹਨ। ਪੰਜਾਬ ਦੀ ਵਿਕਾਸ ਦਰ 9.41 ਫੀਸਦ ਹੈ।
ਨੌਜਵਾਨਾਂ ਨੂੰ ਦੋ ਸਾਲਾਂ ਵਿਚ 40, 437 ਨੌਕਰੀਆਂ ਦਿੱਤੀਆਂ ਗਈਆਂ
ਵਿੱਤ ਮੰਤਰੀ ਨੇ ਕਿਹਾ ਕਿ ਹੋਰ ਕੰਮਾਂ ਦੇ ਨਾਲ 12316 ਅਧਿਆਪਕਾਂ ਨੂੰ ਰੈਗੂਲਰ ਕਰਨਾ, 9518 ਅਧਿਆਪਕਾਂ ਦੀ ਭਰਤੀ, 12000 ਤੋਂ ਵੱਧ ਇੰਟਰਨੈਟ ਲਗਾਉਣਾ, ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਸਪਲਾਈ ਕਰਨਾ ਸਾਡੀ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਚਾਰਦੀਵਾਰੀ ਅਤੇ ਬੁਨਿਆਦੀ ਢਾਂਚੇ ਦੀ ਸ਼ੁਰੂਆਤ ਕੀਤੀ ਗਈ ਹੈ। ਸੂਬੇ ਵਿੱਚ 118 ਸਕੂਲ ਆਫ ਐਂਮੀਨੈਂਸ ਸਰਕਾਰੀ ਅਤਿ ਆਧੁਨਿਕ ਤਕਨੀਕ ਵਿੱਚ ਤਬਦੀਲ ਕੀਤੇ ਜਾ ਰਹੇ ਹਨ, ਜੋ ਹੁਣ ਤੱਕ 100 ਕਰੋੜ ਰੁਪਏ ਦੇ ਫੰਡ ਦੀ ਤਜ਼ਵੀਜ ਕਰਦੇ ਹਾਂ।