ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਦਾ ਸ਼ੁੱਕਰਵਾਰ ਨੂੰ ਬਠਿੰਡਾ ਦੇ ਇੱਕ ਰਿਜ਼ੋਰਟ ਵਿੱਚ ਵਿਆਹ ਹੋਇਆ। ਵਿਆਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਕੈਬਨਿਟ ਆਗੂ ਸ਼ਾਮਲ ਹੋਏ। ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਕੈਬਨਿਟ ਮੰਤਰੀ ਖੁੱਡੀਆਂ ਬੇਟੇ ਨੂੰ ਆਸ਼ੀਰਵਾਦ ਦੇ ਰਹੇ ਹਨ।
ਪੰਜਾਬ ਕੈਬਨਿਟ ਦੇ ਇਨ੍ਹਾਂ ਮੰਤਰੀਆਂ ਨੇ ਵਿਆਹ 'ਚ ਕੀਤੀ ਸ਼ਿਰਕਤ
ਗੁਰਮੀਤ ਖੁੱਡੀਆਂ ਦੇ ਬੇਟੇ ਦੇ ਵਿਆਹ 'ਚ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ, ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ, ਕੁਲਦੀਪ ਸਿੰਘ ਧਾਲੀਵਾਲ ਸਮੇਤ ਕਈ 'ਆਪ' ਆਗੂਆਂ ਨੇ ਸ਼ਿਰਕਤ ਕੀਤੀ। ਇਸ ਵਿਆਹ ਵਿੱਚ ਸੀ ਐਮ ਮਾਨ ਨੇ ਜੋੜੀ ਨੂੰ ਵਧਾਈ ਦਿੱਤੀ।
ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ
ਵਿਆਹ 'ਚ ਸਿਆਸੀ ਹੀ ਨਹੀਂ ਸਗੋਂ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ, ਜਿਸ ਵਿੱਚ ਸੋਨੀਆ ਮਾਨ, ਗਾਇਕ ਅਤੇ ‘ਆਪ’ ਆਗੂ ਬਲਕਾਰ ਸਿੱਧੂ ਅਤੇ ਹਰਭਜਨ ਮਾਨ ਪਹੁੰਚੇ। ਹਰਭਜਨ ਮਾਨ ਨੇ ਵਿਆਹ ਵਿਚ ਆਏ ਮਹਿਮਾਨਾਂ ਦਾ ਆਪਣੇ ਗੀਤਾਂ ਰਾਹੀਂ ਮਨੋਰੰਜਨ ਕੀਤਾ।