ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ। ਸਿੱਧੂ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਨਵਾਂ ਵੀਡੀਓ ਅਪਲੋਡ ਕਰ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਵੀਡੀਓ ਦੇਖੇ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਿੱਧੂ ਮੁੜ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰ ਰਹੇ ਹਨ।
ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਵੀਡੀਓ
ਨਵਜੋਤ ਸਿੱਧੂ ਵੀਡੀਓ ਵਿਚ ਇਕ ਸ਼ੇਅਰ ਬੋਲਦੇ ਨਜ਼ਰ ਆ ਰਹੇ ਹਨ ਕਰਦਿਆਂ ਕਿਹਾ ਕਿ ਚਾਹੇ ਸ਼ਤਰੰਜ ਦਾ ਵਜ਼ੀਰ ਹੋ ਜਾਂ ਇਨਸਾਨ ਦਾ ਜ਼ਮੀਰ... ਜੇ ਡਿੱਗ ਗਿਆ, ਤਾਂ ਸਮਝੌ ਖੇਡ ਖਤਮ ।
ਪੁਰਾਣੇ ਅੰਦਾਜ਼ ਵਿਚ ਦਿਖੇ ਸਿੱਧੂ
ਦੱਸ ਦੇਈਏ ਕਿ ਆਈਪੀਐਲ ਦੇ ਦਿਨਾਂ ਵਿੱਚ ਇੱਕ ਕ੍ਰਿਕਟਰ ਦੀ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਦਬਦਬਾ ਰੱਖਣ ਵਾਲੇ ਸਿੱਧੂ ਆਪਣੇ ਪੁਰਾਣੇ ਅੰਦਾਜ਼ ਵਿੱਚ ਵਾਪਸ ਆ ਗਏ ਹਨ। ਆਈਪੀਐਲ ਦੌਰਾਨ ਉਹ ਕੁਮੈਂਟਰੀ ਕਰ ਰਹੇ ਸਨ।
ਤਿੰਨ ਵਾਰ ਵਿਧਾਇਕ ਰਹੇ ਸੁਰਜੀਤ ਧੀਮਾਨ ਦੇ ਘਰ ਪੁੱਜੇ
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਵਿਧਾਇਕ ਰਹੇ ਸੁਰਜੀਤ ਧੀਮਾਨ ਦੇ ਘਰ ਪੁੱਜੇ ਸਨ। ਉਹ ਸੁਰਜੀਤ ਧੀਮਾਨ ਦੀ ਪਤਨੀ ਬਲਬੀਰ ਕੌਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ।