ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ 'ਚ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਇੱਕ ਵਾਰ ਫਿਰ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਬਿਨ੍ਹਾਂ ਨਾਂ ਲਏ ਆਪਣੇ ਪੰਜਾਬ ਦੇ ਸਾਥੀ ਕਾਂਗਰਸੀ ਆਗੂਆਂ ਦੀ ਅਲੋਚਨਾ ਕੀਤੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਸਿੱਧੂ ਘਰ ਬੈਠ ਜਾਵੇ ਤਾਂ ਲੋਕ ਖੁਸ਼ ਹੁੰਦੇ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਜਦੋਂ ਸਿੱਧੂ ਪੰਜਾਬ ਵਿੱਚ ਰੈਲੀ ਕਰਦਾ ਹੈ ਤਾਂ ਸਭ ਨੂੰ ਪਤਾ ਹੁੰਦਾ ਹੈ ਕਿ ਕਿਸ ਦੇ ਡਿੱਢ ਵਿੱਚ ਦਰਦ ਹੁੰਦਾ ਹੈ, ਤੁਸੀਂ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢੋ, ਮੈਨੂੰ ਕੋਈ ਪਰਵਾਹ ਨਹੀਂ। ਮੈਂ ਕੰਮ ਕਰਨਾ ਹੈ ਅਤੇ ਸਿਰਫ ਪੰਜਾਬ ਲਈ ਕੰਮ ਕਰਨਾ ਹੈ।