ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵਾਂ ਸ਼ਹਿਰ ਦੇ ਵਿੱਚ ਪੰਜ ਪੁਆਇੰਟ ਪੰਜ ਕਰੋੜ ਦੀ ਲਾਗਤ ਨਾਲ ਬਣੇ ਸਕੂਲ ਆਫ ਐਮਿਨੇਂਸ ਦੇ ਕਾਰਜ ਦਾ ਨਿਰੀਖਣ ਕੀਤਾ । ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ 7 ਅਪ੍ਰੈਲ ਤੋਂ ਪੰਜਾਬ ਦੇ 12 ਹਜਾਰ ਸਰਕਾਰੀ ਸਕੂਲਾਂ ਵਿੱਚ ਬਣੇ ਵੱਖ-ਵੱਖ ਵਿੰਗ ਦਾ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਕਰਨਗੇ। ਇਸ ਮੌਕੇ ਸਕੂਲ ਦੀ ਅੰਗਰੇਜ਼ੀ ਪਰਾਧਿਆਪਿਕਾ ਪੂਜਾ ਸ਼ਰਮਾ ਨੇ ਸਿੱਖਿਆ ਮੰਤਰੀ ਦਾ ਸਕੂਲ ਵਿੱਚ ਸਵਾਗਤ ਕੀਤਾ| ਇਸ ਮੌਕੇ ਤੇ ਉਹਨਾਂ ਨਾਲ ਪੋਲੀਟੀਕਲ ਸਾਇੰਸ ਦੇ ਲੈਕਚਰਰ ਰਾਮ ਕਿਸ਼ਨ ਪੱਲੀ ਝਿੱਕੀ, ਹਲਕਾ ਨਵਾਂ ਸ਼ਹਿਰ ਦੇ ਇੰਚਾਰਜ ਲਲਤਮਨ ਪਾਠਕ ਮਹਿਲਾ ਵਗ ਦੀ ਨੇਤਾ ਰਾਜਦੀਪ ਕੌਰ, ਐਮਸੀ ਕਮਲਜੀਤ ਲਾਲ , ਮਾਰਕੀਟ ਕਮੇਟੀ ਚੇਅਰਮੈਨ ਗਗਨ ਅਗਨੀਹੋਤਰੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਰਹੇ।