ਰਾਹੁਲ ਗਾਂਧੀ ਸੁਲਤਾਨਪੁਰ ਕੋਰਟ 'ਚ ਹੋਏ ਪੇਸ਼ , ਅਮਿਤ ਸ਼ਾਹ 'ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਕਾਂਗਰਸ ਸਾਂਸਦ ਰਾਹੁਲ ਗਾਂਧੀ ਅੱਜ ਯੂਪੀ ਦੀ ਸੁਲਤਾਨਪੁਰ ਅਦਾਲਤ ਵਿੱਚ ਪੇਸ਼ ਹੋਏ। ਇਸ ਪੇਸ਼ੀ ਦੌਰਾਨ ਰਾਹੁਲ ਗਾਂਧੀ ਨੇ ਆਪਣਾ ਬਿਆਨ ਦਰਜ ਕਰਵਾਇਆ ਅਤੇ ਜੱਜ ਨੂੰ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਸ ਵਿਰੁੱਧ ਸਿਆਸੀ ਸਾਜ਼ਿਸ਼ ਰਚੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ।
ਰਾਹੁਲ ਗਾਂਧੀ ਨੇ ਖੁਦ ਨੂੰ ਦੱਸਿਆ ਬੇਕਸੂਰ
ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ 'ਤੇ ਜੋ ਵੀ ਦੋਸ਼ ਲੱਗੇ ਹਨ, ਮੈਂ ਉਨ੍ਹਾਂ ਨੂੰ ਨਕਾਰਦਾ ਹਾਂ। ਕਿਉਂਕਿ ਮੇਰੇ ਅਤੇ ਮੇਰੀ ਪਾਰਟੀ ਵਿਰੁੱਧ ਸਿਆਸੀ ਸਾਜ਼ਿਸ਼ ਰਚੀ ਗਈ ਹੈ ਅਤੇ ਅਕਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਮੈਂ ਬੇਕਸੂਰ ਹਾਂ।
ਇਸ ਮਾਮਲੇ 'ਚ ਚੱਲ ਰਹੀ ਹੈ ਸੁਣਵਾਈ
ਦੱਸ ਦਈਏ ਕਿ ਭਾਜਪਾ ਦੇ ਇਕ ਨੇਤਾ ਨੇ ਰਾਹੁਲ ਗਾਂਧੀ 'ਤੇ ਬੈਂਗਲੁਰੂ 'ਚ 2018 'ਚ ਅਮਿਤ ਸ਼ਾਹ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਰਾਹੁਲ ਗਾਂਧੀ ਵਿਰੁੱਧ 4 ਅਗਸਤ 2018 ਨੂੰ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ।
ਦੋਸ਼ੀ ਪਾਏ ਜਾਣ 'ਤੇ ਹੋ ਸਕਦੀ ਹੈ 2 ਸਾਲ ਦੀ ਸਜ਼ਾ
ਦੱਸਿਆ ਜਾ ਰਿਹਾ ਹੈ ਕਿ ਕੇਸ ਦਾਇਰ ਕਰਨ ਵਾਲੇ ਭਾਜਪਾ ਨੇਤਾ ਵਿਜੇ ਮਿਸ਼ਰਾ ਦੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ 'ਚ ਰਾਹੁਲ ਗਾਂਧੀ ਦੇ ਖਿਲਾਫ ਪੁਖਤਾ ਸਬੂਤ ਮਿਲ ਜਾਂਦੇ ਹਨ ਤਾਂ ਰਾਹੁਲ ਗਾਂਧੀ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਪਿਛਲੀ ਸੁਣਵਾਈ 'ਚ ਅਦਾਲਤ ਨੇ ਰਾਹੁਲ ਨੂੰ ਜ਼ਮਾਨਤ ਦੇ ਦਿੱਤੀ ਸੀ।
'Rahul Gandhi','Sultanpur court','Defamation Case','Amit shah',''