ਦੁਬਈ 'ਚ ਫਿਰ ਮਚਾਈ ਮੀਂਹ ਨੇ ਤਬਾਹੀ, ਸਕੂਲ, ਕਾਲਜ ਤੇ ਦਫਤਰ ਬੰਦ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ
ਦੁਬਈ 'ਚ ਇਕ ਵਾਰ ਫਿਰ ਤੋਂ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਦਾ ਖਦਸ਼ਾ ਹੈ। ਯੂਏਈ ਦੇ ਮੌਸਮ ਵਿਭਾਗ ਮੁਤਾਬਕ 3 ਮਈ ਤੱਕ ਪੂਰੇ ਦੇਸ਼ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚਾਰ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦਫਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ।
ਦੁਬਈ ਦੇ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਦੇਸ਼ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ। ਸਾਰੇ ਖੇਤਰਾਂ ਵਿੱਚ ਸੁਰੱਖਿਆ ਸਲਾਹ ਜਾਰੀ ਕੀਤੀ ਗਈ ਹੈ। ਇਸ ਤਬਾਹੀ ਦੇ ਮੱਦੇਨਜ਼ਰ ਪਾਰਕਾਂ ਅਤੇ ਬੀਚਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਅੱਜ ਕਈ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਸੜਕਾਂ 'ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ 15 ਅਤੇ 16 ਅਪ੍ਰੈਲ ਨੂੰ ਯੂਏਈ, ਸਾਊਦੀ ਅਰਬ, ਬਹਿਰੀਨ ਅਤੇ ਓਮਾਨ ਵਿੱਚ ਭਾਰੀ ਮੀਂਹ ਸ਼ੁਰੂ ਹੋਇਆ ਸੀ। ਕੁਝ ਹੀ ਸਮੇਂ ਵਿੱਚ ਇਹ ਤੂਫ਼ਾਨ ਵਿੱਚ ਬਦਲ ਗਿਆ। ਮੌਸਮ ਸੰਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ 'ਦਿ ਵੇਦਰਮੈਨ ਡਾਟ ਕਾਮ' ਮੁਤਾਬਕ ਇੱਥੇ ਦੋ ਸਾਲਾਂ 'ਚ ਇੰਨੀ ਜ਼ਿਆਦਾ ਤੇਜ਼ ਬਾਰਸ਼ ਹੁੰਦੀ ਹੈ।
'Dubai weather','schools colleges closed','Rain again wreaked havoc in Dubai'