ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਨਵੀਂ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 29 ਮਈ ਤੋਂ 2 ਜੂਨ ਦੇ ਵਿਚਕਾਰ 5 ਦਿਨਾਂ ਵਿੱਚ ਦਿਨ ਦਾ ਤਾਪਮਾਨ 45 ਤੋਂ 55 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ।
ਧੁੱਪ ਵਿਚ ਘਰ ਤੋਂ ਬਾਹਰ ਨਿਕਲਣ ਤੋਂ ਬਚੋ
ਇਸ ਨਾਲ ਚਮੜੀ ਦੇ ਜਲਣ ਤੋਂ ਇਲਾਵਾ, ਸੂਰਜ ਦੀਆਂ ਤੇਜ਼ ਕਿਰਨਾਂ ਤੁਹਾਨੂੰ ਕਈ ਹੋਰ ਘਾਤਕ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀਆਂ ਹਨ। ਪੰਜਾਬ ਸਰਕਾਰ ਨੇ ਹੀਟਵੇਵ ਸਬੰਧੀ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ।
ਬਠਿੰਡਾ ਸਭ ਤੋਂ ਗਰਮ
ਮੌਸਮ ਵਿਭਾਗ ਅਨੁਸਾਰ, ਬਠਿੰਡਾ ਵਿੱਚ ਵੀਰਵਾਰ ਨੂੰ ਪਾਰਾ 47.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ। ਵਿਭਾਗ ਨੇ ਬਠਿੰਡਾ ਵਿੱਚ ਗੰਭੀਰ ਗਰਮੀ ਦੀ ਲਹਿਰ ਅਤੇ ਫਰੀਦਕੋਟ ਵਿੱਚ ਗਰਮੀ ਦੀ ਲਹਿਰ ਦਰਜ ਕੀਤੀ ਹੈ।
ਇਸ ਤਰ੍ਹਾਂ ਕਰੋ HEATWAVE ਤੋਂ ਬਚਾਅ
ਬੱਚੇ, 60 ਸਾਲ ਤੋਂ ਵੱਧ ਉਮਰ ਦੇ ਲੋਕ ਤੇ ਗਰਭਵਤੀ ਔਰਤਾਂ ਦੁਪਹਿਰ ਸਮੇਂ ਨਾ ਨਿਕਲਣ ਘਰ ਤੋਂ ਬਾਹਰ
HEART ਦੇ ਮਰੀਜ਼ ਜ਼ਿਆਦਾ ਸਮਾਂ ਧੁੱਪ 'ਚ ਨਾ ਬੈਠਣ
ਹਲਕੇ ਸੂਤੀ ਕੱਪੜੇ ਪਾਓ
ਧੁੱਪ 'ਚ ਸਿਰ ਨੂੰ ਹਮੇਸ਼ਾ ਢੱਕ ਕੇ ਰੱਖੋ
ਵਾਰ-ਵਾਰ ਪਾਣੀ ਪਿਓ
ਖਰਬੂਜਾ, ਹਦਵਾਣਾ, ਖੀਰਾ,ਟਮਾਟਰ ਤੇ ਮੌਸਮੀ ਫਲ-ਸਬਜ਼ੀਆਂ ਨੂੰ ਡਾਈਟ 'ਚ ਸ਼ਾਮਲ ਕਰੋ
ORS, ਲੱਸੀ ਤੇ ਨਾਰੀਅਲ ਪਾਣੀ ਰੋਜ਼ਾਨਾ ਪੀਓ।