ਸ਼ਨੀਵਾਰ ਤੜਕੇ ਯਾਤਰੀਆਂ ਨਾਲ ਭਰੀ ਬੱਸ ਟਰਾਲੀ ਨਾਲ ਟੱਕਰਾ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 17 ਲੋਕ ਜ਼ਖਮੀ ਹੋ ਗਏ ਹਨ। ਦਸੱਦੀਏ ਕਿ ਸਵੇਰੇ 5 ਵਜੇ ਦੇ ਕਰੀਬ 41 ਯਾਤਰੀਆਂ ਦਾ ਇੱਕ ਜਥਾ ਜੋ ਆਪਣੇ ਪਿੰਡਾਂ ਲਾਂਬਾ ਦਾਬੜਾ ਅਤੇ ਕਾਟਰੋ ਕਾ ਖੇੜਾ ਤੋਂ ਸਾਂਵਲੀਆਂ ਜੀ ਅਤੇ ਸ਼ਨੀ ਮਹਾਰਾਜ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ, ਜਿਥੇ ਬੱਸ ਸੋਹਾਗਪੁਰ ਵਿੱਚ ਇੱਕ ਟਰਾਲੀ ਨਾਲ ਟੱਕਰਾ ਗਈ।
ਜ਼ਖਮੀਆਂ ਨੂੰ ਇਲਾਜ ਲਈ ਕਰਵਾਇਆ ਦਾਖਲ
ਪ੍ਰਤਾਪਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਇੰਦਰਜੀਤ ਯਾਦਵ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 17 ਲੋਕ ਜ਼ਖ਼ਮੀ ਹੋਏ ਹਨ। ਪੂਰੀ ਮੈਡੀਕਲ ਟੀਮ ਉਹਨਾਂ ਦੇ ਇਲਾਜ 'ਚ ਲੱਗੀ ਹੋਈ ਹੈ। ਉਨ੍ਹਾਂ ਨੂੰ ਸਾਰੀਆਂ ਲੋੜੀਂਦਾ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੁਲਿਸ ਸੁਪਰਡੈਂਟ (ਐਸਪੀ) ਨੇ ਜ਼ਖਮੀ ਲੋਕਾਂ ਨਾਲ ਮੁਲਾਕਾਤ ਕੀਤੀ। ਹੋਰ ਜਾਣਕਾਰੀ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ।
ਓਵਰਟੇਕ ਕਰਦੇ ਸਮੇਂ ਪਲਟ ਗਈ ਗੱਡੀ
ਜ਼ਖਮੀਆਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਪਿੰਡ ਤੋਂ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ, ਉਹ ਵੀ ਹਸਪਤਾਲ 'ਚ ਮੌਜੂਦ ਹਨ। ਸੁਰੱਖਿਆ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਪਿੰਡ ਦੇ ਸਰਪੰਚ ਜੀਵਨ ਲਾਲ ਨੇ ਦੱਸਿਆ ਕਿ ਅਸੀਂ ਸਵੇਰੇ 4.30 ਵਜੇ ਦੇ ਕਰੀਬ 41 ਵਿਅਕਤੀਆਂ ਨੂੰ ਲੈ ਕੇ ਪਿੰਡ ਤੋਂ ਦਰਸ਼ਨਾਂ ਲਈ ਨਿਕਲੇ ਸੀ ਪਰ ਪਿੰਡ ਤੋਂ ਕੁਝ ਕਿਲੋਮੀਟਰ ਦੂਰ ਜਾ ਕੇ ਸਾਡੀ ਗੱਡੀ ਨੈਸ਼ਨਲ ਹਾਈਵੇਅ 56 ’ਤੇ ਮੁੱਖ ਸੜਕ ’ਤੇ ਟੁੱਟੀ ਟਰਾਲੀ ’ਤੇ ਪਲਟ ਗਈ। ਬੱਸ ਦੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਸੀਂ ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕਰਦੇ ਹਾਂ।