ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਅੱਜ ਜਲੰਧਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਅਸੁਵਿਧਾ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰੂਟ ਡਾਇਵਰਟ ਕੀਤੇ ਹਨ। ਇਸ ਸਬੰਧੀ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਵੀ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
12 ਵਜੇ ਆਰੰਭ ਹੋਵੇਗੀ ਸ਼ੋਭਾ ਯਾਤਰਾ
ਦੱਸ ਦੇਈਏ ਕਿ ਬੁੱਧਵਾਰ ਨੂੰ ਸ਼ੋਭਾ ਯਾਤਰਾ ਸ੍ਰੀ ਦੇਵੀ ਤਲਾਬ ਮੰਦਰ ਤੋਂ ਸ਼ੁਰੂ ਹੋਵੇਗੀ ਅਤੇ ਪੂਰੇ ਸ਼ਹਿਰ ਵਿੱਚੋਂ ਲੰਘੇਗੀ। ਜੋ ਕਿ ਸ੍ਰੀ ਦੇਵੀ ਤਲਾਬ ਮੰਦਰ ਤੋਂ ਦੁਪਹਿਰ 12 ਵਜੇ ਆਰੰਭ ਹੋਵੇਗੀ ਅਤੇ ਸ਼ਾਮ 6 ਵਜੇ ਦੇ ਕਰੀਬ ਸਮਾਪਤ ਹੋਵੇਗੀ। ਇਸ ਵਿੱਚ ਲੱਖਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜਿਸ ਕਾਰਨ ਪੁਲਸ ਨੇ ਸ਼ਹਿਰ ਦੇ ਕੁਝ ਰੂਟ ਡਾਇਵਰਟ ਕੀਤੇ ਹਨ।
ਇਹ ਰਸਤੇ ਰਹਿਣਗੇ ਡਾਇਵਰਟ
ਸ੍ਰੀ ਦੇਵੀ ਤਾਲਾਬ ਮੰਦਰ, ਅੱਡਾ ਹੁਸ਼ਿਆਰਪੁਰ ਚੌਕ, ਅੱਡਾ ਟਾਂਡਾ ਚੌਕ, ਖਿੰਗਰਾ ਗੇਟ, ਪੰਜ ਪੀਰ ਚੌਕ, ਫਗਵਾੜਾ ਗੇਟ ਮਾਰਕੀਟ, ਮਿਲਾਪ ਚੌਕ, ਸ੍ਰੀ ਰਾਮ ਚੌਕ (ਕੰਪਨੀ ਬਾਗ ਚੌਕ), ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ਜੇਲ੍ਹ ਚੌਕ, ਪਟੇਲ ਚੌਕ, ਭਗਵਾਨ ਵਾਲਮੀਕਿ ਗੇਟ ਅਤੇ ਹੋਰ ਖੇਤਰ ਸ਼ਾਮਲ ਹਨ।