‘ਗੁਰੂ ਮਾਨਿਓ ਗ੍ਰੰਥ’ ਧਾਰਮਕ ਗੀਤ ਰਿਲੀਜ਼ ਹੋ ਚੁੱਕਾ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਜਸਬੀਰ ਜੱਸੀ ਅਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਸਮੇਤ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਵਰਗੇ ਵੱਡੇ ਗਾਇਕਾਂ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ। ਧਾਰਮਕ ਗੀਤ ਵੱਖੋ-ਵੱਖ ਪਲੇਟਫ਼ਾਰਮ ‘ਤੇ ਰਿਲੀਜ਼ ਹੋ ਚੁੱਕਾ ਹੈ।
ਮਨ ਨੂੰ ਮੋਹ ਲੈਣ ਵਾਲਾ ਹੈ ਸੰਗੀਤ
‘ਗੁਰੂ ਮਾਨਿਓ ਗ੍ਰੰਥ’ ਧਾਰਮਕ ਗੀਤ ਦਾ ‘ਮਿਊਜ਼ਿਕ ਅੰਪਾਇਰ’ ਨੇ ਤਿਆਰ ਕੀਤਾ ਹੈ। ਮਨ ਨੂੰ ਮੋਹ ਲੈਣ ਵਾਲੇ ਸੰਗੀਤ ਨਾਲ ਇਸ ਧਾਰਮਕ ਗੀਤ ਦੇ ਬੋਲਾਂ ਦੀ ਰਚਨਾ ਕਵਿੰਦਰ ਚਾਂਦ ਨੇ ਕੀਤੀ ਹੈ, ਜਦਕਿ ਕੰਪੋਜੀਸ਼ਨ ਦੀ ਸਿਰਜਨਾ ਜਸਬੀਰ ਜੱਸੀ ਵੱਲੋਂ ਕੀਤੀ ਗਈ ਹੈ। ਇਸ ਗੀਤ ਨੂੰ ਸਾਰੇ ਗਾਇਕਾਂ ਵੱਲੋਂ ਸ਼ਿੱਦਤ ਨਾਲ ਗਾਇਆ ਗਿਆ ਹੈ।
‘ਜੇਜੇ ਮਿਊਜ਼ਿਕ’ ਅਤੇ ‘ਮਨਪ੍ਰੀਤ ਸਿੰਘ’ ਵੱਲੋਂ ਕੀਤਾ ਗਿਆ ਪੇਸ਼
‘ਜੇਜੇ ਮਿਊਜ਼ਿਕ’ ਅਤੇ ‘ਮਨਪ੍ਰੀਤ ਸਿੰਘ’ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗੀਤ ਨੂੰ ਇਹ ਪਰਥ ਆਫ ਹਿਮਿਊਨਟੀ ਦੀ ਟੈਗ-ਲਾਈਨ ਅਧੀਨ ਸੰਗਤਾਂ ਸਨਮੁੱਖ ਕੀਤਾ ਜਾ ਰਿਹਾ ਹੈ। ਮਾਨਵਤਾ ਦੀ ਭਲਾਈ, ਗੁਰੂਆਂ ਪੀਰਾਂ ਦੀ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਇਸ ਧਾਰਮਿਕ ਗਾਣੇ ਨੂੰ ਆਵਾਜ਼ਾਂ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਦੁਆਰਾ ਦਿੱਤੀਆਂ ਗਈਆਂ ਹਨ।