ਖਬਰਿਸਤਾਨ ਨੈੱਟਵਰਕ- ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ’ਤੇ ਰਿਸ਼ੀ ਲਾਹੌਰੀ ਪ੍ਰੋਡਕਸ਼ਨ ਦਾ ਸਿੰਗਲ ਆਡੀਓ ਟਰੈਕ ਸਤਿਗੁਰੂ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ। ਸੰਗੀਤਕਾਰ ਅਤੇ ਗਾਇਕ ਸੰਜ-ਵੀ ਨੇ ਇਸ ਅਧਿਆਤਮਿਕ ਗੀਤ ਨੂੰ ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ ਹੈ।
ਰਿਸ਼ੀ ਲਾਹੌਰੀ ਪ੍ਰੋਡਕਸ਼ਨ ਦੀ ਇਸ ਪੇਸ਼ਕਾਰੀ ਦੇ ਬੋਲ ‘ਜਿਹਦਾ ਸਤਿਗੁਰੂ ਹੋਵੇ ਮਲਾਹ, ਉਹ ਬੇੜੀ ਡੁੱਬਦੀ ਨਹੀਂ’ ਨੂੰ ਰਿਸ਼ੀ ਲਾਹੌਰੀ ਨੇ ਹੀ ਲਿਖਿਆ ਹੈ। ਜਦਕਿ ਇਸਦਾ ਸੰਗੀਤ ਸੁਨੀਲ ਜੰਗਿੜ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਪ੍ਰੋਡਕਸ਼ਨ ਮੈਨੇਜਰ ਦੀਪਕ ਆਂਚਲ ਹਨ। ਇਹ ਸਿੰਗਲ ਆਡੀਓ ਟਰੈਕ ਯੂਟਿਊਬ ਅਤੇ ਹੋਰ ਚੈਨਲਾਂ ’ਤੇ ਸੁਣਿਆ ਜਾ ਸਕਦਾ ਹੈ।
ਰਿਸ਼ੀ ਲਾਹੌਰੀ ਨੇ ਸਹਿਯੋਗ ਲਈ ਬਾਲੀਵੁਡ ਇੰਟਰਨੈਸ਼ਨਲ ਸਿੰਗਰ ਐਕਟਰ ਅੰਮ੍ਰਿਤ ਸਾਬ ਯੂ.ਕੇ., ਸੋਸ਼ਲ ਮੀਡੀਆ ਇੰਚਾਰਜ ਬੋਬੀ ਔਜਲਾ ਸਮੇਤ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸਰੋਤਿਆਂ ਨੂੰ ਇਹ ਅਧਿਆਤਮਿਕ ਪੇਸ਼ਕਾਰੀ ਪਸੰਦ ਆਵੇਗੀ।
ਇਹ ਰਿਕਾਰਡ ਤਿੰਨ ਘੰਟਿਆਂ ਦੇ ਵਿੱਚ ਵਰਲਡ ਰਿਕਾਰਡ ਬਣਾਇਆ ਗਿਆ ਉਨ੍ਹਾਂ ਕਿਹਾ ਕਿ ਗੁਰੂ ਹਰ ਮਨੁੱਖ ਦਾ ਮਾਰਗ ਦਰਸ਼ਕ ਹੁੰਦਾ ਹੈ। ਬਚਪਨ ਵਿੱਚ ਪਹਿਲੇ ਗੁਰੂ ਮਾਤਾ-ਪਿਤਾ ਹੁੰਦੇ ਹਨ, ਜੋ ਸਾਨੂੰ ਜਨਮ ਦਿੰਦੇ ਹਨ ਅਤੇ ਸਾਨੂੰ ਸੰਸਕਾਰ ਸਿਖਾਉਂਦੇ ਹਨ। ਫਿਰ ਸਾਡੇ ਅਧਿਆਪਕ ਅਤੇ ਉਸ ਤੋਂ ਬਾਅਦ ਜਿਹਨਾਂ ਤੋਂ ਵੀ ਅਸੀਂ ਜ਼ਿੰਦਗੀ ਵਿੱਚ ਪ੍ਰੇਰਨਾ ਲੈਂਦੇ ਹਾਂ ਅਤੇ ਸਫਲ ਜੀਵਨ ਜਿਊਣ ਦੀ ਕਲਾ ਸਿੱਖਦੇ ਹਾਂ, ਸਾਨੂੰ ਹਮੇਸ਼ਾ ਉਨ੍ਹਾਂ ਸਾਰੇ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।