ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਬਰੀ ਟਿੱਪਣੀ ਦੇਣ ਦੇ ਮਾਮਲੇ ਵਿਚ ਸਹਾਇਕ ਹੈੱਡ ਗ੍ਰੰਥੀ ਸਮੇਤ 8 ਨੂੰ ਜੁਰਮਾਨਾ ਲਾਇਆ ਹੈ। ਦੱਸ ਦੇਈਏ ਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਨਿਹੰਗ ਸਿੰਘ ਨੇ ਜਬਰੀ ਭਾਸ਼ਣ ਦਿੱਤਾ ਸੀ। ਜਿਸ ਉਤੇ ਇਤਰਾਜ਼ ਜਤਾਇਆ ਗਿਆ।ਸਹਾਇਕ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਅੱਠ ਹੋਰਾਂ ਨੂੰ ਭਾਰੀ ਰਾਸ਼ੀ ਦੇ ਜੁਰਮਾਨੇ ਕੀਤੇ ਗਏ।
ਜਥੇਦਾਰਾਂ ਦੀ ਨਿਯੁਕਤੀ 'ਤੇ ਟਿੱਪਣੀ
ਮਾਮਲਾ 12 ਸਤੰਬਰ ਦਾ ਹੈ ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜਪੁਰਾ ਨਿਵਾਸੀ ਇੱਕ ਨਿਹੰਗ ਸੁਖਚੈਨ ਸਿੰਘ ਨੇ ਇਸ ਦੌਰਾਨ ਜਥੇਦਾਰਾਂ ਦੀ ਨਿਯੁਕਤੀ 'ਤੇ ਟਿੱਪਣੀ ਕੀਤੀ। ਇੰਨਾ ਹੀ ਨਹੀਂ ਨਿਹੰਗ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦਾ ਬਿਆਨ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਜਥੇਦਾਰ ਐਲਾਨਿਆ ਗਿਆ। ਨਿਹੰਗਾਂ ਵੱਲੋਂ ਬੋਲੇਗਏ ਅਜਿਹੇ ਸ਼ਬਦਾਂ 'ਤੇ ਇਤਰਾਜ਼ ਉਠਾਇਆ ਗਿਆ
ਇਕ ਲੱਖ ਦਾ ਜੁਰਮਾਨਾ
ਮੌਕੇ 'ਤੇ ਹਾਜ਼ਰ ਚਸ਼ਮਦੀਦ ਗਵਾਹਾਂ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠੇ ਸਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮਾਗਮ ਵਿਚਾਲੇ ਛੱਡ ਕੇ ਜਾ ਚੁੱਕੇ ਸਨ, ਜਿਵੇਂ ਹੀ ਸੁਖਚੈਨ ਸਿੰਘ ਨਿਹੰਗ ਨੇ ਆਪਣਾ ਭਾਸ਼ਣ ਦਿੱਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠੇ ਗਿਆਨੀ ਮਲਕੀਤ ਸਿੰਘ ਨੇ ਇਕ ਸੇਵਾਦਾਰ ਨੂੰ ਕਹਿ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਮਾਇਕ ਬੰਦ ਕਰਵਾ ਦਿੱਤੇ ਸਨ। ਇਹ ਨਿਹੰਗ ਸਿੰਘ ਕਰੀਬ 10 ਮਿੰਟ ਤੱਕ ਬੋਲ ਕੇ ਚਲਾ ਗਿਆ, ਜਿਸ ਲਈ ਸ਼੍ਰੋਮਣੀ ਕਮੇਟੀ (sgpc) ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਹਾਇਕ ਹੈਡ ਗ੍ਰੰਥੀ ਅਤੇ ਸੇਵਾਦਾਰਾਂ ਨੂੰ ਜ਼ਿੰਮੇਵਾਰ ਮੰਨਿਆ ਹੈ। ਇਸ ਲਈ ਹੈਡ ਗ੍ਰੰਥੀ ਸਮੇਤ 8 ਸੇਵਾਦਾਰਾਂ ਨੂੰ ਜੁਰਮਾਨੇ ਕੀਤੇ ਗਏ ਹਨ।
ਸਹਾਇਕ ਹੈੱਡ ਗ੍ਰੰਥੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਤੇ 7 ਸਟਾਫ ਮੈਂਬਰਾਂ 'ਤੇ ਪ੍ਰਤੀ ਕਰਮਚਾਰੀ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪੈਨਲ ਨੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਕਿਸੇ ਬਾਹਰੀ ਵਿਅਕਤੀ ਨੂੰ ਗੱਦੀ ਅਤੇ ਮਾਈਕ੍ਰੋਫ਼ੋਨ ਤੱਕ ਪਹੁੰਚ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਹੈ।