SIT (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਮੁੜ ਤਲਬ ਕੀਤਾ ਹੈ। SIT ਨੇ ਮਜੀਠੀਆ ਨੂੰ ਸੰਮਨ ਜਾਰੀ ਕਰਕੇ 30 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਇਹ ਸੰਮਨ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਭੇਜਿਆ ਗਿਆ ਹੈ। ਜਿਸ ਵਿਚ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਮਜੀਠੀਆ SIT ਅੱਗੇ ਨਹੀਂ ਹੋਏ ਪੇਸ਼
SIT ਨੇ ਮਜੀਠੀਆ ਨੂੰ 27 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਪਰ ਮਜੀਠੀਆ SIT ਅੱਗੇ ਪੇਸ਼ ਨਹੀਂ ਹੋਏ। ਜਿਸ ਸਬੰਧੀ ਅੱਜ ਮੁੜ ਸੰਮਨ ਜਾਰੀ ਕੀਤਾ ਗਿਆ ਹੈ।
ਮਜੀਠੀਆ ਨੇ ਨੋਟਿਸ ਰਾਹੀਂ ਦਿੱਤਾ ਜਵਾਬ
ਦੱਸ ਦੇਈਏ ਕਿ ਮਜੀਠੀਆ ਨੇ SIT ਨੂੰ ਨੋਟਿਸ ਦੇ ਕੇ ਜਵਾਬ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਐਸਆਈਟੀ ਮੈਂਬਰ ਵੱਲੋਂ ਜੋ ਸਵਾਲ ਪੁੱਛੇ ਗਏ ਸਨ ਅਤੇ ਜੋ ਦਸਤਾਵੇਜ਼ ਮੰਗੇ ਗਏ ਸਨ, ਉਹ ਸਾਰੇ ਲੋੜੀਂਦੇ ਦਸਤਾਵੇਜ਼ ਉਹਨਾਂ ਕੋਲ ਮੌਜੂਦ ਨਹੀਂ ਸਨ। ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਵੇ।
18 ਦਸੰਬਰ ਨੂੰ ਹੋਈ ਸੀ ਸੁਣਵਾਈ
SIT ਨੇ ਮਜੀਠੀਆ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਪਹਿਲਾ ਨੋਟਿਸ ਜਾਰੀ ਕੀਤਾ ਸੀ। ਪੇਸ਼ੀ 'ਤੇ ਮਜੀਠੀਆ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਸਮੇਤ ਏਡੀਜੀਪੀ ਦਫ਼ਤਰ ਦੇ ਬਾਹਰ ਪਹੁੰਚ ਗਏ ਸਨ। ਮਜੀਠੀਆ ਤੋਂ ਐਸਆਈਟੀ ਅਧਿਕਾਰੀਆਂ ਵੱਲੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਦੇ ਸਮਰਥਕ ਪੂਰਾ ਦਿਨ ਬਾਹਰ ਉਡੀਕ ਕਰਦੇ ਰਹੇ।