ਜਲੰਧਰ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ | ਜਿਸ ਕਾਰਨ ਠੰਢ ਵੱਧਣੀ ਸ਼ੁਰੂ ਹੋ ਗਈ ਹੈ | ਪੰਜਾਬ-ਚੰਡੀਗੜ੍ਹ 'ਚ ਮੀਂਹ ਤੋਂ ਬਾਅਦ ਔਸਤ ਤਾਪਮਾਨ 'ਚ 7.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ 'ਚ ਬੀਤੇ ਦਿਨ ਵੀ ਰੁਕ-ਰੁਕ ਕੇ ਮੀਂਹ ਪਿਆ। ਬਰਸਾਤ ਕਾਰਨ ਮੇਨ ਬਾਜ਼ਾਰ 'ਚ ਤਾਰਾਂ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਣ ਤਾਰਾਂ 'ਚ ਚਿੰਗਿਆੜੀਆਂ ਨਿਕਲਣ ਲੱਗੀਆਂ |
ਦੱਸ ਦੇਈਏ ਕਿ ਦੇਰ ਸ਼ਾਮ ਪਏ ਮੀਂਹ ਦੌਰਾਨ ਕਾਦੇਸ਼ਾਹ ਚੌਕ ਵਿੱਚ ਤਾਰਾਂ ਦੇ ਨੈੱਟਵਰਕ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਸ ਦੌਰਾਨ ਤਾਰਾਂ ਨੂੰ ਅੱਗ ਲੱਗਣ ਕਾਰਨ ਦੀਵਾਲੀ ਵਾਂਗ ਪਟਾਕੇ ਵੱਜਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲਗਾਤਾਰ ਚੰਗਿਆੜੀਆਂ ਨਿਕਲ ਰਹੀਆਂ ਹਨ। ਇਸ ਦੌਰਾਨ ਤਾਰਾਂ 'ਚੋਂ ਪਟਾਕਿਆਂ ਦੀ ਆਵਾਜ਼ ਇੰਨੀ ਤੇਜ਼ੀ ਨਾਲ ਆਉਣ ਲੱਗੀ ਕਿ ਤਾਰਾਂ 'ਚੋਂ ਅੱਗ ਹੀ ਦਿਖਾਈ ਦੇਣ ਲੱਗੀ। ਕਾਫੀ ਦੇਰ ਤੱਕ ਤਾਰਾਂ 'ਤੇ ਪਟਾਕੇ ਵੱਜਣ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਬਿਜਲੀ ਵਿਭਾਗ ਨੂੰ ਸੂਚਿਤ ਕਰ ਕੇ ਪਿਛਲੇ ਪਾਸਿਓਂ ਲਾਈਨ ਬੰਦ ਕਰਵਾਈ। ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।