ਲੁਧਿਆਣਾ 'ਚ ਬੀਤੀ ਰਾਤ ਗੈਂਗਸਟਰ ਪੁਨੀਤ ਬੈਂਸ ਦੇ ਘਰ ਉੱਤੇ ਬਾਈਕ ਸਵਾਰ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ | ਫਾਇਰਿੰਗ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ | ਉਥੇ ਹੀ ਪਰਿਵਾਰ ਦੇ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਫਾਇਰਿੰਗ ਦੀ ਸੀਸੀਟੀਵੀ ਫੁਟੇਜ ਗਲੀ ਚ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ l
ਘਟਨਾ ਬਾਰੇ ਪੁਨੀਤ ਦੀ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਘਰ ਵਿੱਚ ਸੋ ਰਹੇ ਸੀ ਅਤੇ ਕਰੀਬ ਢਾਈ ਵਜੇ ਘਰ ਦੇ ਬਾਹਰ ਮੋਟਰਸਾਈਕਲ ਦੀ ਆਵਾਜ਼ ਆਈ ਪਰ ਅਸੀ ਦਰਵਾਜਾ ਨਹੀਂ ਖੋਲਿਆ ਅਤੇ ਪੰਜ ਤੋਂ ਸੱਤ ਮਿੰਟ ਬਾਅਦ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਪੂਰਾ ਪਰਿਵਾਰ ਡਰ ਗਿਆ l
ਗੱਲਬਾਤ ਕਰਦੇ ਹੋਏ ਪੁਨੀਤ ਦੀ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਉਸਦੇ ਪੁੱਤਰ ਪੁਨੀਤ ਨਾਲ 2020 ਦੇ ਵਿੱਚ ਚੀਮਾ ਚੌਂਕ ਦੇ ਕੋਲ ਕੁਝ ਵਿਅਕਤੀਆਂ ਨੇ ਮਾਰ ਕੁੱਟ ਕੀਤੀ ਸੀ | ਇਸ ਕੇਸ ਦੇ ਵਿੱਚ ਕੱਲ ਗਵਾਹੀ ਦੇਣ ਜਾਣਾ ਸੀ ਇਸੇ ਕਾਰਨ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ l ਜਦ ਘਰ ਤੇ ਫਾਇਰਿੰਗ ਕੀਤੀ ਗਈ ਤਾਂ ਉਸ ਵੇਲੇ ਮੈਂ ਅਤੇ ਮੇਰੀ ਬੇਟੀ ਸੋ ਰਹੇ ਸੀ ਅਤੇ ਮਾਂ ਕਮਲੇਸ਼ ਰਾਣੀ ਨੇ ਦੱਸਿਆ ਕਿ ਪੁਨੀਤ ਘਰ ਦੇ ਵਿੱਚ ਨਹੀਂ ਰਹਿੰਦਾ l
ਫਾਇਰਿੰਗ ਤੋਂ ਬਾਅਦ ਆਲੇ ਦੁਆਲੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਕੁਝ ਹੀ ਦੂਰੀ ਤੇ ਪੁਲਿਸ ਸਟੇਸ਼ਨ ਹੈ | ਜਿਸ ਕਾਰਨ ਪੁਲਿਸ ਦੀ ਪੈਟਰੋਲਿੰਗ ਤੇ ਵੀ ਸਵਾਲ ਖੜੇ ਹੁੰਦੇ ਹਨ l
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ | ਜਿੱਥੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿੱਤਾ ਗਿਆ | ਪੁਲਿਸ ਨੇ ਦੱਸਿਆ ਕੀ ਫਿਲਹਾਲ ਫਾਇਰਿੰਗ ਕਰਨ ਦੀ ਵਜ੍ਹਾ ਕਲੀਅਰ ਨਹੀਂ ਹੋ ਪਾਈ ਹੈ | ਘਰ ਦੇ ਵਿੱਚੋਂ ਗੋਲੀਆਂ ਚੱਲਣ ਦੇ ਦੋ ਨਿਸ਼ਾਨ ਮਿਲੇ ਹਨ ਅਤੇ ਸੀਸੀਟੀਵੀ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਜਲਦ ਹੀ ਅਪਰਾਧੀਆਂ ਨੂੰ ਫੜ ਲਿੱਤਾ ਜਾਵੇਗਾ।