ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਆਪਣੀ ਸੇਵਾਵਾਂ ਵਧਾਉਣ ਦੇ ਉਦੇਸ਼ ਨਾਲ, ਫੋਰਟਿਸ ਹੈਲਥਕੇਅਰ ਨੇ 228 ਬੈਡਾਂ ਵਾਲੇ ਸ਼੍ਰੀਮਨ ਸੁਪਰਸਪੈਸ਼ਲਟੀ ਹਸਪਤਾਲ, ਜਲੰਧਰ ਨੂੰ ਆਪਣੇ ਨੈੱਟਵਰਕ ਵਿੱਚ ਸ਼ਾਮਿਲ ਕਰ ਲਿਆ ਹੈ। ਇਸ ਨਾਲ ਫੋਰਟਿਸ ਨੇ ਪੰਜਾਬ ਕਲਸਟਰ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਵੀ ਵਧਾ ਦਿੱਤਾ ਹੈ, ਜਿਸ ਵਿੱਚ ਹੁਣ ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਸਣੇ ਕੁੱਲ ਪੰਜ ਹਸਪਤਾਲਾਂ ਵਿੱਚ 1,000 ਤੋਂ ਵੱਧ ਬੈਡ ਹੋ ਗਏ ਹਨ।
ਲਗਭਗ 3 ਏਕੜ ਜ਼ਮੀਨ 'ਤੇ ਬਣਿਆ ਨਵਾਂ "ਫੋਰਟਿਸ ਜਲੰਧਰ" ਇੱਕ ਪੂਰੀ ਤਰ੍ਹਾਂ NABH ਅਤੇ NABL-ਮਾਨਤਾ ਪ੍ਰਾਪਤ ਸੁਪਰ-ਸਪੈਸ਼ਲਟੀ ਹਸਪਤਾਲ ਹੈ। ਇੱਥੇ ਮੁੱਖ ਤੌਰ 'ਤੇ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ।
ਕਾਰਡਿਆਕ ਸਾਇੰਸਜ਼, ਰੀਨਲ ਸਾਇੰਸਜ਼ (ਕਿਡਨੀ ਟਰਾਂਸਪਲਾਂਟ ਸਮੇਤ), ਜਨਰਲ ਅਤੇ ਲੈਪਰੋਸਕੋਪਿਕ ਸਰਜਰੀ, ਓੰਕੋਲੋਜੀ, ਆਰਥੋਪੇਡਿਕਸ, ਨਿਊਰੋਸਾਇੰਸਜ਼ ਅਤੇ ਗੈਸਟਰੋਐਂਟਰੋਲੋਜੀ।
ਹਸਪਤਾਲ ਵਿੱਚ 4 ਐਡਵਾਂਸ ਓਟੀਜ਼, ਇੱਕ ਕੈਥ ਲੈਬ, 84 ਕਰੀਟਿਕਲ ਕੇਅਰ ਬੈਡ, 28 ਡਾਇਲਿਸਿਸ ਬੈਡ (HDF ਮਸ਼ੀਨਾਂ ਅਤੇ CRRT ਸਹਾਇਤਾ ਸਮੇਤ) ਹਨ। ਇੱਥੇ ਹਾਈ-ਐਂਡ ਟੈਕਨੋਲੋਜੀ ਉਪਲਬਧ ਹੈ ਜਿਸ ਵਿੱਚ ਸ਼ਾਮਿਲ ਹਨ:
PET ਸਕੈਨ, ਲੀਨੀਅਕ ਐਕਸਲੇਟਰ, ECMO, EBUS, EUS, ਫਾਇਬਰੋ ਸਕੈਨ, FFR ਅਤੇ ਰੋਟਾ ਐਬਲੇਟਰ।
ਹਸਪਤਾਲ ECHS, CGHS, ਨੌਦਰਨ ਰੇਲਵੇਜ਼ ਅਤੇ CAPF ਨਾਲ ਐਂਪੈਨਲਡ ਹੈ ਅਤੇ ਸਭ ਮੁੱਖ TPAs ਨਾਲ ਸਾਂਝੇਦਾਰੀ ਰੱਖਦਾ ਹੈ। ਇਨ੍ਹਾਂ ਤੋਂ ਇਲਾਵਾ, ਨਾਲ ਲੱਗੀ 2.4 ਏਕੜ ਜ਼ਮੀਨ ਦੇ ਅਧਿਕਾਰ ਨਾਲ ਭਵਿੱਖ ਵਿੱਚ 180 ਤੋਂ ਵੱਧ ਹੋਰ ਬੈਡਾਂ ਦੀ ਵੀ ਸੰਭਾਵਨਾ ਹੈ, ਜਿਸ ਨਾਲ ਕੁੱਲ ਸਮਰੱਥਾ 400+ ਬੈਡਾਂ ਤੱਕ ਹੋ ਸਕਦੀ ਹੈ।
ਡਾ. ਆਸ਼ੁਤੋਸ਼ ਰਘੁਵੰਸ਼ੀ, MD & CEO, ਫੋਰਟਿਸ ਹੈਲਥਕੇਅਰ ਨੇ ਕਿਹਾ ਕਿ “ਜਲੰਧਰ ਸੈੱਟਅਪ ਸਾਡੇ ਲਈ ਇੱਕ ਵੱਡਾ ਮਾਈਲਸਟੋਨ ਹੈ। ਇਹ ਸਾਡੀ ਉਸ ਕੋਸ਼ਿਸ਼ ਨੂੰ ਮਜ਼ਬੂਤੀ ਦਿੰਦਾ ਹੈ ਜੋ ਅਸੀਂ ਪੰਜਾਬ ਭਰ ਵਿੱਚ ਉੱਚ-ਗੁਣਵੱਤਾ ਵਾਲਾ ਸਿਹਤ ਸੰਭਾਲ ਉਪਲਬਧ ਕਰਵਾਉਣ ਲਈ ਕਰ ਰਹੇ ਹਾਂ। ਸਾਨੂੰ ਰਾਜ ਸਰਕਾਰ ਅਤੇ ਸਾਰੇ ਸਟੇਕਹੋਲ੍ਡਰਸ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਸਾਡੇ ਇਥੇ ਆਉਣ ਵਿੱਚ ਸਹਿਯੋਗ ਦਿੱਤਾ।”
ਸ਼੍ਰੀ ਆਸ਼ੀਸ਼ ਭਾਟੀਆ, ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ (EVP), ਫੋਰਟਿਸ ਹੈਲਥਕੇਅਰ ਨੇ ਕਿਹਾ:
“ਸਾਨੂੰ ਸ਼੍ਰੀਮਨ ਹਸਪਤਾਲ ਦੀ ਵਿਰਾਸਤ ਨੂੰ ਅੱਗੇ ਵਧਾਉਣ 'ਤੇ ਮਾਣ ਹੈ। ਇਹ ਸਾਡੀ ਰੀਜਨਲ ਮੌਜੂਦਗੀ ਨੂੰ ਹੋਰ ਵਧਾਉਣ ਅਤੇ ਜਲੰਧਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਦੇ ਮਰੀਜ਼ਾਂ ਲਈ ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਲੈ ਕੇ ਆਉਣ ਵਿੱਚ ਮਹੱਤਵਪੂਰਨ ਕਦਮ ਹੈ।”
ਡਾ. ਵੀ. ਪੀ. ਸ਼ਰਮਾ, ਡਾਇਰੈਕਟਰ, ਕਾਰਡੀਐਕ ਸਾਇੰਸਜ਼, ਫੋਰਟਿਸ ਜਲੰਧਰ ਨੇ ਕਿਹਾ: “ਕਲੀਨਿਕਲ ਟੀਮ ਵੱਲੋਂ, ਸਾਨੂੰ ਫੋਰਟਿਸ ਨੈਟਵਰਕ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ ਕਿਉਂਕਿ ਫੋਰਟਿਸ ਚੰਗੀ ਸਿਹਤ ਸੇਵਾ ਅਤੇ ਭਰੋਸੇਯੋਗ ਇਲਾਜ ਲਈ ਜਾਣਿਆ ਜਾਂਦਾ ਹੈ। ਇਹ ਸਾਂਝੇਦਾਰੀ ਖੇਤਰ ਵਿੱਚ ਮੈਡੀਕਲ ਕਾਬਲੀਅਤ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਜਲੰਧਰ ਵਾਸੀਆਂ ਤੇ ਨਜ਼ਦੀਕੀ ਇਲਾਕਿਆਂ ਦੇ ਮਰੀਜ਼ਾਂ ਨੂੰ ਅਧੁਨਿਕ ਤਕਨਾਲੋਜੀ ਅਤੇ ਵਿਸ਼ਤਰੀਤ ਇਲਾਜ ਦੀ ਪਹੁੰਚ ਯਕੀਨੀ ਬਣਾਏਗੀ।
ਇਸ ਨਾਲ, ਫੋਰਟਿਸ ਹੈਲਥਕੇਅਰ ਭਾਰਤ ਭਰ ਵਿੱਚ ਇੱਕ ਮਜ਼ਬੂਤ ਅਤੇ ਵਿਸ਼ਵਾਸਯੋਗ ਸਿਹਤ ਨੈੱਟਵਰਕ ਬਣਾਉਂਦਾ ਜਾ ਰਿਹਾ ਹੈ, ਜੋ ਉੱਚ ਗੁਣਵੱਤਾ ਵਾਲੇ ਇਲਾਜ, ਮਰੀਜ਼-ਕੇਂਦਰਤ ਦੇਖਭਾਲ ਅਤੇ ਆਧੁਨਿਕ ਤਕਨੀਕਾਂ ਨਾਲ ਲੈਸ ਢਾਂਚੇ ਨੂੰ ਇਕੱਠਾ ਕਰਕੇ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾ ਰਿਹਾ ਹੈ।