ਖ਼ਬਰਿਸਤਾਨ ਨੈੱਟਵਰਕ:ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਸਤ ਮਹੀਨੇ 'ਚ ਭਾਰਤ ਦਾ ਦੌਰ ਕਰਨਗੇ । ਇਸਦੀ ਜਾਣਕਾਰੀ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਿੱਤੀ ਹੈ। ਹਾਲਾਂਕਿ ਦੌਰੇ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਟ੍ਰੰਪ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਟ੍ਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ। ਹਾਲਾਂਕਿ, ਭਾਰਤ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਰਾਸ਼ਟਰੀ ਹਿੱਤ ਨਾਲ ਸਮਝੌਤਾ ਨਹੀਂ ਕਰੇਗਾ।
ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਸਬੰਧਾਂ ਵਿੱਚ ਤਣਾਅ ਵਧ ਰਿਹਾ ਹੈ। ਟਰੰਪ ਵਪਾਰ, ਖਾਸ ਕਰਕੇ ਰੂਸ ਤੋਂ ਤੇਲ ਖਰੀਦ ਨੂੰ ਲੈ ਕੇ ਭਾਰਤ ਤੋਂ ਨਾਰਾਜ਼ ਹਨ। ਦੱਸ ਦੇਈਏ ਕਿ ਆਖਰੀ ਵਾਰ ਰਾਸ਼ਟਰਪਤੀ ਪੁਤਿਨ ਦਿਸੰਬਰ 2021 'ਚ ਭਾਰਤ ਆਏ ਸਨ। ਪੀਐੱਮ ਮੋਦੀ ਨੇ 2-24 'ਚ ਦੋ ਵਾਰ ਰੂਸ ਦਾ ਦੌਰਾ ਕੀਤਾ ਸੀ।
ਟਰੰਪ ਨੇ ਭਾਰਤ 'ਤੇ 25 ਪ੍ਰਤੀਸ਼ਤ ਵਾਧੂ ਟੈਰਿਫ਼ ਲਗਾਇਆ
ਨਵੀਂ ਦਿੱਲੀ ਵੱਲੋਂ ਰੂਸੀ ਤੇਲ ਦੀ ਲਗਾਤਾਰ ਖਰੀਦਦਾਰੀ ਕਾਰਨ ਗੁੱਸੇ ਵਿੱਚ, ਟਰੰਪ ਨੇ ਬੁੱਧਵਾਰ ਨੂੰ ਇੱਕ ਨਵੇਂ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ, ਜਿਸ ਵਿੱਚ ਭਾਰਤ ਤੋਂ ਆਯਾਤ 'ਤੇ 25 ਪ੍ਰਤੀਸ਼ਤ ਵਾਧੂ ਟੈਰਿਫ਼ ਲਗਾਈ ਗਈ ਹੈ। ਭਾਰਤ 'ਤੇ ਕੁੱਲ ਅਮਰੀਕੀ ਟੈਰਿਫ ਹੁਣ 50% ਤੱਕ ਪਹੁੰਚ ਗਿਆ ਹੈ। ਵਧਿਆ ਹੋਇਆ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ।
ਭਾਰਤ 'ਤੇ ਅੱਜ ਤੋਂ 25% ਟੈਰਿਫ ਲਾਗੂ ਹੋ ਗਿਆ ਹੈ। ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਰੂਸੀ ਤੇਲ ਖਰੀਦਣ ਕਾਰਨ ਭਾਰਤ ਵਿਰੁੱਧ ਕੀਤੀ ਗਈ ਹੈ।ਇਸ ਤੋਂ ਇਲਾਵਾ, ਅਮਰੀਕਾ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਰੂਸ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਹੀਂ ਹੁੰਦਾ ਹੈ, ਤਾਂ ਉਹ ਰੂਸੀ ਤੇਲ ਦੇ ਖਰੀਦਦਾਰਾਂ 'ਤੇ ਵਾਧੂ ਟੈਰਿਫ਼ ਲਗਾਏਗਾ।