ਖਬਰਿਸਤਾਨ ਨੈੱਟਵਰਕ- ਪੰਜਾਬ ਪੁਲਸ ਨੇ ਚੌਕਸੀ ਵਰਤਦਿਆਂ ਇਕ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ, ਜਿਥੇ ਕਿ ਤਰਨਤਾਰਨ ਵਿੱਚ ਇੱਕ IED ਬੰਬ ਬਰਾਮਦ ਕੀਤਾ ਹੈ। ਪੁਲਸ ਵਲੋਂ ਇੱਕ ਸਰਚ ਆਪ੍ਰੇਸ਼ਨ ਦੌਰਾਨ ਸਾਵਧਾਨੀ ਵਰਤਦੇ ਹੋਏ ਬੰਬ ਨੂੰ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ ਹੈ। ਇਹ ਆਪ੍ਰੇਸ਼ਨ ਗੁਪਤ ਜਾਣਕਾਰੀ ਦੇ ਆਧਾਰ 'ਤੇ ਕੀਤਾ ਗਿਆ ਹੈ। ਜਿਸ ਬਾਰੇ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।
ਗੌਰਵ ਯਾਦਵ ਨੇ ਐਕਸ 'ਤੇ ਜਾਣਕਾਰੀ ਸਾਂਝੀ ਕੀਤੀ ਅਤੇ ਲਿਖਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਪਾਕਿਸਤਾਨ ਦੇ BKI ਦੇ ਅੱਤਵਾਦੀਆਂ ਹਰਵਿੰਦਰ ਰਿੰਦਾ ਅਤੇ ਲਖਬੀਰ ਲੰਡਾ ਦੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਏਜੀਟੀਐਫ ਨੇ ਤਰਨਤਾਰਨ ਪੁਲਿਸ ਦੇ ਸਹਿਯੋਗ ਨਾਲ ਇੱਕ ਸਰਚ ਆਪ੍ਰੇਸ਼ਨ ਚਲਾਇਆ। ਹਰਵਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਤਰਨਤਾਰਨ ਵਿੱਚ ਆਈਈਡੀ ਬੰਬ ਬਰਾਮਦ ਕਰ ਲਿਆ ਗਿਆ। ਆਈਈਡੀ ਨੂੰ ਸਾਵਧਾਨੀ ਨਾਲ ਸੁਰੱਖਿਅਤ ਜਗ੍ਹਾ 'ਤੇ ਲਿਜਾਇਆ ਗਿਆ ਹੈ। ਇਸ ਤੋਂ ਬਾਅਦ, ਬੰਬ ਡਿਫਿਊਜ਼ਿੰਗ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਡਿਫਿਊਜ਼ ਕਰ ਦਿੱਤਾ।