ਜਲੰਧਰ ਦੇ ਚਮਨ ਗਰਾਊਂਡ ਪੀਏਪੀ ਜਲੰਧਰ ਵਿਖੇ 64ਵਾਂ ਪੁਲਸ ਯਾਦਗਾਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਮਾਗਮ ਪੂਰੇ ਭਾਰਤ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੈ।
ਸ਼ਹੀਦ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਅਸੀਂ ਪੰਜਾਬ ਦੇ ਬਹਾਦਰ ਪੁਲਸ ਅਫਸਰਾਂ ਨੂੰ ਸ਼ਰਧਾਂਜਲੀ ਅਤੇ ਸਲਾਮ ਕਰਦੇ ਹਾਂ ਜੋ ਦੇਸ਼ ਦੀ ਸੇਵਾ ਵਿੱਚ ਸ਼ਹੀਦ ਹੋਏ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਜਿਨ੍ਹਾਂ ਨੂੰ ਮਿਲ ਕੇ ਅਸੀਂ ਭਰੋਸਾ ਦਿੱਤਾ ਕਿ ਅਸੀਂ ਅਤੇ ਪੂਰਾ ਦੇਸ਼ ਤੁਹਾਡੇ ਨਾਲ ਹੈ। ਜੇਕਰ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਅਸੀਂ ਮਿਲ ਕੇ ਹੱਲ ਕਰਾਂਗੇ।
ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ
ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਰੋਡ ਸੇਫਟੀ ਫੋਰਸ ਬਾਰੇ ਕਿਹਾ ਕਿ ਹਾਲ ਹੀ 'ਚ ਜਦੋਂ ਸੀ.ਐੱਮ.ਭਗਵੰਤ ਮਾਨ ਆਏ ਸਨ ਤਾਂ ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਸੀ, ਇਸ ਦੇ ਲਈ ਵਾਹਨਾਂ ਦਾ ਵਿਸ਼ੇਸ਼ ਆਰਡਰ ਵੀ ਦਿੱਤਾ ਗਿਆ ਸੀ ਅਤੇ ਹੁਣ ਬਹੁਤ ਜਲਦ ਤੁਹਾਨੂੰ ਇਹ ਫੋਰਸ ਸੜਕਾਂ ਉਤੇ ਨਜ਼ਰ ਆਵੇਗੀ। ਇਨ੍ਹਾਂ ਅਧਿਕਾਰੀਆਂ ਦੀ ਵਰਦੀ ਵੀ ਵੱਖਰੀ ਹੋਵੇਗੀ।
ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
ਨਸ਼ਾ ਤਸਕਰੀ ਅਤੇ ਨਸ਼ਾ ਤਸਕਰਾਂ ਬਾਰੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਤਿੰਨ ਪੜਾਅ ਸ਼ੁਰੂ ਕੀਤੇ ਹਨ, ਪਹਿਲੇ ਪੜਾਅ ਵਿੱਚ ਲੋਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਸਮਝਾਇਆ ਜਾਵੇਗਾ। ਇਹ ਪੜਾਅ ਲਗਭਗ 2 ਮਹੀਨੇ ਤੱਕ ਚੱਲਿਆ। ਹਰ ਪੱਧਰ 'ਤੇ ਅਧਿਕਾਰੀਆਂ ਨੇ ਹਰ ਗਲੀ-ਮੁਹੱਲੇ 'ਚ ਜਾ ਕੇ ਲੋਕਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਆਦਿ ਬਾਰੇ ਜਾਗਰੂਕ ਕੀਤਾ |
ਨਸ਼ੇ ਦੇ ਸੌਦਾਗਰਾਂ ਦਾ ਪਤਾ ਲਗਾਇਆ
ਇਸ ਨਾਲ ਪੁਲਸ ਨੂੰ ਨਸ਼ੇ ਅਤੇ ਨਸ਼ੇ ਵਾਲੇ ਸਥਾਨਾਂ ਦੀ ਪਛਾਣ ਕਰਨ 'ਚ ਕਾਫੀ ਮਦਦ ਮਿਲੇਗੀ ਅਤੇ ਇਹ ਨਸ਼ੀਲਾ ਪਦਾਰਥ ਵੱਖ-ਵੱਖ ਥਾਵਾਂ 'ਤੇ ਕਿਵੇਂ ਪਹੁੰਚਿਆ ਜਾਂ ਪਹੁੰਚਾਇਆ ਜਾ ਰਿਹਾ ਹੈ ਅਤੇ ਇਸ ਦੇ ਪਿੱਛੇ ਕੌਣ ਹੈ, ਇਸ ਸਭ ਦਾ ਵੀ ਪਤਾ ਲਗਾਇਆ ਗਿਆ। ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਤੋਂ ਮੁਹਿੰਮ ਸ਼ੁਰੂ ਕੀਤੀ ਹੈ, ਉਹ ਵੀ ਲੋਕਾਂ ਲਈ ਜਾਗਰੂਕਤਾ ਹੈ। ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਕਈ ਉਪਰਾਲੇ ਕੀਤੇ ਜਾ ਰਹੇ ਹਨ।