ਸਿੱਧੂ ਮੂਸੇਵਾਲਾ ਦਾ Dollar ਗੀਤ ਫਿਰ ਸਿਨੇਮਾਘਰਾਂ 'ਚ ਗੂੰਜੇਗਾ, ਫਿਲਮ ਡਾਕੂਆਂ ਦਾ ਮੁੰਡਾ 3 ਇਸ ਤਰੀਕ ਨੂੰ ਹੋਵੇਗੀ ਰਿਲੀਜ਼
ਖਬਰਿਸਤਾਨ ਨੈੱਟਵਰਕ- ਫਿਲਮ ‘ਡਾਕੂਆਂ ਦਾ ਮੁੰਡਾ 3’ ਜਲਦ ਹੀ ਸਿਨੇਮਾਘਰਾਂ ਦਾ ਸ਼ਿੰਘਾਰ ਬਣਨ ਜਾ ਰਹੀ ਹੈ, ਜਿਸ ਦਾ ਕਿ ਅੱਜ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 13 ਜੂਨ ਨੂੰ ਦੇਸ਼-ਵਿਦੇਸ਼ ਵਿਚ ਰਿਲੀਜ਼ ਹੋਵੇਗੀ। ਦਰਸ਼ਕਾਂ ਵਿਚ ਇਸ ਫਿਲਮ ਨੂੰ ਲੈ ਕੇ ਇਸ ਲਈ ਵੀ ਉਤਸ਼ਾਹ ਹੈ ਕਿ ਸਿੱਧੂ ਮੂਸੇਵਾਲਾ ਦਾ ਡਾਲਰ ਗੀਤ ਵੀ ਰਿਕ੍ਰਿਏਟ ਕੀਤਾ ਹੋਇਆ ਸਿਨੇਮਾਘਰਾਂ ਵਿਚ ਸੁਣਨ ਨੂੰ ਮਿਲੇਗਾ। ਇਸ ਤੋਂ ਪਹਿਲਾਂ ਡਾਕੂਆਂ ਦਾ ਮੁੰਡਾ 1 ਵਿਚ ਵੀ ਡਾਲਰ ਗੀਤ ਸੁਣਨ ਨੂੰ ਮਿਲਿਆ ਸੀ।
ਸਿੱਧੂ ਅੱਜ ਵੀ ਲੋਕਾਂ ਦੇ ਮਨਾਂ ਵਿਚ ਜਿਊਂਦਾ
ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਪਿੰਡ ਮੂਸਾ ਵਿਖੇ ਮਨਾਈ ਗਈ, ਜਿਸ ਵਿਚ ਕਈ ਅਦਾਕਾਰ ਤੇ ਸਿੱਧੂ ਦੇ ਫੈਨ ਸ਼ਰਧਾਂਜਲੀ ਦੇਣ ਲਈ ਪੁੱਜੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਲੋਕਾਂ ਦੇ ਦਿਲਾਂ ਵਿਚ ਆਪਣੇ ਗੀਤਾਂ ਰਾਹੀਂ ਅਜੇ ਵੀ ਵਸਿਆ ਹੋਇਆ ਹੈ। ਦੱਸ ਦੇਈਏ ਕਿ ‘ਡਾਲਰ’ ਇਕ ਸੁਪਰਹਿੱਟ ਗੀਤ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਗੀਤ ਨੂੰ ਸੰਗੀਤ ਬਿੱਗ ਬਰਡ ਨੇ ਦਿੱਤਾ ਸੀ, ਜਿਸ ਨੂੰ ਗਾਉਣ ਦੇ ਨਾਲ ਇਸ ਦੇ ਬੋਲ ਵੀ ਸਿੱਧੂ ਮੂਸੇ ਵਾਲਾ ਨੇ ਖ਼ੁਦ ਹੀ ਲਿਖੇ ਸਨ।
ਫਿਲਮ ਵਿਚਲੇ ਕਲਾਕਾਰ
ਇਸ ਫਿਲਮ ’ਚ ਦੇਵ ਖਰੌੜ, ਬਾਨੀ ਸੰਧੂ, ਕਬੀਰਦੁਹਾਨ ਸਿੰਘ ਤੇ ਦ੍ਰਿਸ਼ਟੀ ਤਲਵਾੜ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਹੈਪੀ ਰੋਡੇ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਨਰਿੰਦਰ ਅੰਬਰਸਰੀਆ ਨੇ ਲਿਖੀ ਹੈ। ਫਿਲਮ ਰਵਨੀਤ ਕੌਰ ਚਾਹਲ, ਉਮੇਸ਼ ਕੁਮਾਰ ਬਾਂਸਲ ਤੇ ਰਾਜੇਸ਼ ਕੁਮਾਰ ਅਰੋੜਾ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਜ਼ੀ ਸਟੂਡੀਓਜ਼ ਤੇ ਡ੍ਰੀਮ ਰਿਐਲਿਟੀ ਮੂਵੀਜ਼ ਦੀ ਸਾਂਝੀ ਪੇਸ਼ਕਸ਼ ਹੈ। ਇਹ ਫਿਲਮ ਦੁਨੀਆ ਭਰ ’ਚ 13 ਜੂਨ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।
'Daakuan Da Munda three','sidhu moosewala','dollar song','punjabi cinemas','dev khroud'