ਪੰਜਾਬੀ ਗਾਇਕ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਹਾਰਡੀ ਸੰਧੂ ਨੇ 18 ਨਵੰਬਰ ਨੂੰ ਗੁਰੂਗ੍ਰਾਮ, ਹਰਿਆਣਾ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਸਟੋਰੀ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਸ਼ੋਅ ਨੂੰ ਰੱਦ ਕਰਨ ਦਾ ਕਾਰਨ ਵੀ ਦੱਸਿਆ ਗਿਆ।
ਇੰਸਟਾ 'ਤੇ ਪੋਸਟ ਕਰਕੇ ਜਾਣਕਾਰੀ ਕੀਤੀ ਸਾਂਝੀ
ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਮੈਂ ਭਾਰੀ ਮਨ ਨਾਲ ਦੱਸਦਾ ਹਾਂ ਕਿ 18 ਨਵੰਬਰ ਨੂੰ ਗੁੜਗਾਓਂ 'ਚ ਹੋਣ ਵਾਲਾ ਸ਼ੋਅ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਲਿਆ ਗਿਆ ਹੈ। ਜਿਸ ਕਾਰਨ ਸਾਨੂੰ ਆਪਣਾ ਸ਼ੋਅ ਰੱਦ ਕਰਨਾ ਪਿਆ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਨਵੀਂ ਤਾਰੀਖ ਲੱਭਣ 'ਤੇ ਕੰਮ ਕਰ ਰਹੇ ਹਾਂ।
ਹਾਰਡੀ ਦੀ ਦਿੱਲੀ-ਨੋਇਡਾ 'ਚ ਬਹੁਤ ਵੱਡੀ ਫੈਨ ਫਾਲੋਇੰਗ
ਹਾਰਡੀ ਸੰਧੂ ਦੀ ਨਾ ਸਿਰਫ ਪੰਜਾਬ ਬਲਕਿ ਦਿੱਲੀ-ਨੋਇਡਾ 'ਚ ਵੀ ਕਾਫੀ ਫੈਨ ਫਾਲੋਇੰਗ ਹੈ। ਹਾਰਡੀ ਦੀ ਬਿਜਲੀ-ਬਿਜਲੀ ਅਤੇ ਨਾ ਗੋਰੀਏ ਦੇ ਪ੍ਰਸ਼ੰਸਕਾਂ ਵੱਲੋਂ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਤੋਂ ਚੰਗਾ ਹੁੰਗਾਰਾ ਮਿਲਿਆ। ਜਿਸ ਕਾਰਨ ਦੇਸ਼ ਭਰ 'ਚ ਉਨ੍ਹਾਂ ਦੇ ਸ਼ੋਅ ਦੀ ਮੰਗ ਵਧ ਗਈ ਹੈ।
ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ
ਹਾਰਡੀ ਸੰਧੂ ਇੱਕ ਚੰਗੇ ਗਾਇਕ ਹੀ ਨਹੀਂ ਸਗੋਂ ਇੱਕ ਚੰਗੇ ਅਦਾਕਾਰ ਵੀ ਹੈ। ਉਹ 1983 ਦੀ ਵਿਸ਼ਵ ਕੱਪ ਜੇਤੂ ਟੀਮ 'ਤੇ ਆਧਾਰਿਤ 83 ਵਿੱਚ ਗੇਂਦਬਾਜ਼ ਮਦਨ ਲਾਲ ਦੀ ਭੂਮਿਕਾ ਵਿੱਚ ਨਜ਼ਰ ਆਏ ਹਨ। ਲੋਕਾਂ ਨੇ ਉਹਨਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ।