ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁੱਲਾਂਪੁਰ ਦੇ ਮੈਦਾਨ 'ਚ ਐਤਵਾਰ ਰਾਤ ਨੂੰ ਮੈਚ ਖੇਡਿਆ ਗਿਆ। ਇਸ ਮੈਚ ਦੌਰਾਨ ਕੇਜਰੀਵਾਲ ਦੇ ਸਮਰਥਕ ਵੀ ਪਹੁੰਚੇ। ਮੈਚ ਦੌਰਾਨ ਕੇਜਰੀਵਾਲ ਦੇ ਸਮਰਥਕ ਪੀਲੀਆਂ ਟੀ-ਸ਼ਰਟਾਂ ਵਿੱਚ ਨਜ਼ਰ ਆਏ। ਉਨ੍ਹਾਂ ਨੇ ‘ਜੇਲ੍ਹ ਦਾ ਜਵਾਬ ਵੋਟਾਂ ਨਾਲ’ ਵਰਗੇ ਨਾਅਰੇ ਵੀ ਲਾਏ।
ਟੀ-ਸ਼ਰਟ 'ਤੇ ਮੈਂ ਵੀ ਕੇਜਰੀਵਾਲ ਲਿਖਿਆ
ਮੈਚ ਦੇਖਣ ਆਏ ਲੋਕਾਂ ਨੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ, ਜਿਸ 'ਤੇ ਕੇਜਰੀਵਾਲ ਦਾ ਨਾਂ ਸੀ। ਲਿਖਿਆ ਸੀ ਮੈਂ ਵੀ ਕੇਜਰੀਵਾਲ ਹਾਂ। ਇਸ ਦੌਰਾਨ ਉਹ ‘ਕੇਜਰੀਵਾਲ ਜ਼ਿੰਦਾਬਾਦ’, ਵੋਟ ਪਾ ਕੇ ਜੇਲ੍ਹ ਦਾ ਜਵਾਬ ਦਿਓ ਦੇ ਨਾਅਰੇ ਲਾਉਂਦੇ ਨਜ਼ਰ ਆਏ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੰਜਾਬ ਟੀਮ 3 ਵਿਕਟਾਂ ਨਾਲ ਹਾਰੀ
ਆਈਪੀਐਲ ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੋਹਾਲੀ ਦੇ ਮੁੱਲਾਂਪੁਰ ਮੈਦਾਨ ਵਿੱਚ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ 20 ਓਵਰਾਂ ਵਿੱਚ 142 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ 'ਚ ਗੁਜਰਾਤ ਟਾਈਟਨਸ ਦੀ ਟੀਮ ਨੇ ਇਹ ਟੀਚਾ 5 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਪੰਜਾਬ ਦੀ ਟੀਮ 9ਵੇਂ ਸਥਾਨ 'ਤੇ
ਦੱਸ ਦੇਈਏ ਕਿ ਇਸ ਵਾਰ ਆਈਪੀਐਲ ਵਿੱਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਕਾਫ਼ੀ ਔਸਤ ਰਿਹਾ ਹੈ। ਪੰਜਾਬ ਦੀ ਟੀਮ ਨੇ 8 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ ਸਿਰਫ 2 ਮੈਚ ਜਿੱਤੇ ਹਨ ਅਤੇ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਹੈ। ਸਿਰਫ਼ ਰਾਇਲ ਚੈਲੰਜਰਜ਼ ਬੈਂਗਲੁਰੂ ਇਸ ਤੋਂ ਹੇਠਾਂ ਹੈ। ਦੋਵੇਂ ਟੀਮਾਂ ਹੁਣ ਤੱਕ ਆਈ.ਪੀ.ਐੱਲ. ਦਾ ਖਿਤਾਬ ਜਿੱਤਣ 'ਚ ਸਫਲ ਨਹੀਂ ਰਹੀਆਂ ਹਨ।