ਸ਼੍ਰੀ ਮਾਤਾ ਵੈਸ਼ਣੋ ਦੇਵੀ ਦਰਬਾਰ ਵਿੱਚ 2024 ਦੌਰਾਨ 94.83 ਲੱਖ ਸ਼ਰਧਾਲੂ ਹਾਜ਼ਰੀ ਭਰ ਚੁੱਕੇ ਹਨ। ਇਹ ਜਾਣਕਾਰੀ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਸੀ.ਈ.ਓ. ਨੇ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਦਹਾਕੇ ਵਿੱਚ ਵੈਸ਼ਣੋ ਦੇਵੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਇਹ ਦੂਜੀ ਸਭ ਤੋਂ ਵੱਧ ਗਿਣਤੀ ਹੈ। ਇੱਥੇ ਲੋਕ ਸਾਰਾ ਸਾਲ ਦਰਸ਼ਨਾਂ ਲਈ ਆਉਂਦੇ ਹਨ। ਹਰ ਰੋਜ਼ ਹਜ਼ਾਰਾਂ ਲੋਕ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਉਂਦੇ ਹਨ।
ਦੱਸ ਦੇਈਏ ਕਿ ਲਗਾਤਾਰ ਤੀਜੇ ਸਾਲ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 90 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ ਸਾਲ ਇਹ ਗਿਣਤੀ 95 ਲੱਖ ਨੂੰ ਪਾਰ ਕਰ ਗਈ ਸੀ।
2012 ਵਿੱਚ ਇੱਕ ਕਰੋੜ ਸ਼ਰਧਾਲੂ ਮਾਤਾ ਵੈਸ਼ਣੋ ਦੇਵੀ ਪਹੁੰਚੇ ਸਨ
ਜਦੋਂ ਕਿ ਜਨਵਰੀ 2022 ਵਿੱਚ 438521 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਪੁੱਜੇ ਸਨ। ਇਸ ਤੋਂ ਪਹਿਲਾਂ ਸਾਲ 2012 ਵਿੱਚ ਇੱਕ ਕਰੋੜ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕੀਤੇ ਸਨ।