ਮੌਜਾਂ ਹੀ ਮੌਜਾਂ ਪੰਜਾਬੀ ਫਿਲਮ ਦੀ ਸਟਾਰਕਾਸਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ਮੌਜਾਂ ਹੀ ਮੌਜਾਂ 20 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਫਿਲਮ ਦੇ ਰਾਈਟਰਜ਼ ਦੀ ਗੱਲ ਕਰੀਏ ਤਾਂ ਇਸ ਨੂੰ ਨਰੇਸ਼ ਕਥੂਰੀਆ, ਸ਼੍ਰੇਆ ਸ਼੍ਰੀਵਾਸਤਵਾ ਤੇ ਵੈਭਵ ਸੁਮਨ ਨੇ ਲਿਖਿਆ ਹੈ।
ਫਿਲਮ ਵਿਚ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਤੰਨੂੰ ਗਰੇਵਾਲ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫਿਲਮ ਵਿਚ ਯੋਗਰਾਜ ਸਿੰਘ ਤੇ ਪਾਕਿਸਤਾਨੀ ਕਲਾਕਾਰ ਨਾਸੀਰ ਚਿਨਯੋਤੀ ਵੀ ਅਹਿਮ ਰੋਲ ਨਿਭਾ ਰਹੇ ਹਨ।