SYL ਮੁੱਦੇ 'ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਟਵੀਟ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਜਾਖੜ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਗਵੰਤ ਮਾਨ ਜੀ। ਪੰਜਾਬ ਨੂੰ ਅੱਜ ਸਿਰਫ਼ 12.24 ਐਮ.ਐਫ. ਪਾਣੀ ਮਿਲ ਰਿਹਾ ਹੈ।
ਜਦਕਿ ਹਰਿਆਣਾ ਨੂੰ ਪਹਿਲਾਂ ਹੀ ਐਸਵਾਈਐਲ ਤੋਂ ਬਿਨਾਂ ਪੰਜਾਬ ਨਾਲੋਂ 13.30 ਐਮਏਐਫ ਵੱਧ ਪਾਣੀ ਮਿਲ ਰਿਹਾ ਹੈ। ਫਿਰ ਤੁਹਾਡੇ ਪੰਜਾਬ ਦੀਆਂ ਵੋਟਾਂ ਨਾਲ ਸਾਂਸਦ ਬਣੇ ਸੰਦੀਪ ਪਾਠਕ ਕਿਹੜੇ ਪਾਣੀ ਨੂੰ ਹਰਿਆਣਾ ਨੂੰ ਦੇਣ ਦੀ ਗੱਲ ਕਰ ਰਹੇ ਹਨ?ਅੰਕੜੇ ਆਪ ਪੜ੍ਹੋ ਅਤੇ ਉਨ੍ਹਾਂ ਨੂੰ ਵੀ ਪੜ੍ਹਾਓ।
ਇਸ ਟਵੀਟ ਦੇ ਨਾਲ ਸੁਨੀਲ ਜਾਖੜ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਪਾਣੀਆਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ ਗਈ ਹੈ।