ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ। ਆਪਣੀ ਵੋਟ ਪਾਉਣ ਤੋਂ ਬਾਅਦ ਰਿੰਕੂ ਨੇ ਕਿਹਾ ਕਿ ਵੋਟਿੰਗ ਮਸ਼ੀਨ 'ਤੇ ਭਾਜਪਾ ਦਾ ਚੋਣ ਨਿਸ਼ਾਨ ਸਭ ਤੋਂ ਉੱਪਰ ਹੈ ਤੇ ਅੱਜ ਹੈ ਵੀ ਪਹਿਲੀ ਤਰੀਕ ਅਤੇ ਦੋਵਾਂ ਦਾ ਜੋੜ ਵੀ ਬਣ ਰਿਹਾ ਤਾਂ ਅਸੀਂ ਆਵਾਂਗੇ ਵੀ ਪਹਿਲੇ ਨੰਬਰ 'ਤੇ। ਸਾਡਾ ਮੁਕਾਬਲਾ ਸਿਰਫ਼ ਆਪਣੇ ਨਾਲ ਹੈ, ਅਸੀਂ ਜਿੰਨੀ ਮਿਹਨਤ ਕਰਾਂਗੇ, ਓਨੀ ਹੀ ਜ਼ਿਆਦਾ ਲੀਡ ਪ੍ਰਾਪਤ ਹੋਵੇਗੀ।
ਪੰਜਾਬ ਸਰਕਾਰ ਨੇ ਸਾਡੇ 'ਤੇ ਬਣਾਇਆ ਦਬਾਅ ,ਵਰਕਰਾਂ ਨੂੰ ਦਿੱਤੀਆਂ ਧਮਕੀਆਂ
ਸੁਸ਼ੀਲ ਰਿੰਕੂ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਾਡੇ 'ਤੇ ਬਹੁਤ ਦਬਾਅ ਪਾਉਂਦੇ ਹਨ। ਕੱਲ੍ਹ ਉਨ੍ਹਾਂ ਨੇ ਸਾਡੇ ਵਰਕਰਾਂ 'ਤੇ ਨਾਜਾਇਜ਼ ਛਾਪਾ ਮਾਰਿਆ। ਪਿੰਡਾਂ ਵਿੱਚ ਲਗਾਤਾਰ ਸਾਡੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਜੋ ਕਰ ਸਕਦੀ ਸੀ ਉਨੇ ਕੀਤਾ, ਪੈਸਾ, ਸਾਧਨ ਵੰਡੇ ਅਤੇ ਹੋਰ ਵੀ ਬਹੁਤ ਕੁਝ ਕੀਤਾ। ਇਹ ਸਭ ਕੁਝ ਕਰਨ ਦੇ ਬਾਵਜੂਦ ਆਮ ਆਦਮੀ ਪਾਰਟੀ 2 ਲੱਖ ਵੋਟਾਂ ਤੋਂ ਹੇਠਾਂ ਰਹੇਗੀ।
ਮੈਨੂੰ ਡੇਰਾ ਬੱਲਾਂ ਦੇ ਪੋਸਟਰ ਬਾਰੇ ਨਹੀਂ ਪਤਾ
ਡੇਰਾ ਬੱਲਾਂ ਦੇ ਵਾਇਰਲ ਪੋਸਟਰ 'ਤੇ ਰਿੰਕੂ ਨੇ ਕਿਹਾ ਕਿ ਕੋਈ ਵੀ ਡੇਰਾ ਬੱਲਾਂ ਨੂੰ ਬਦਨਾਮ ਨਹੀਂ ਕਰ ਸਕਦਾ। ਕਿਉਂਕਿ ਮੈਨੂੰ ਉਸ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਪੋਸਟਰ ਬਾਰੇ ਤਾਂ ਨਹੀਂ ਜਾਣਦਾ, ਪਰ ਬਾਬਾ ਜੀ ਨੇ ਮੈਨੂੰ ਜੋ ਕਿਹਾ ਸੀ ਉਹ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਏਅਰਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਣ ਲਈ ਕਹਿਣ। ਮੈਂ ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿੱਤੀਆਂ ਹਨ।
ਪੀਐਮ ਨੇ ਸੰਤਾਂ ਦੇ ਬਚਨ ਪੂਰੇ ਕੀਤੇ, ਕਿਸੇ ਨੂੰ ਦੁੱਖ ਕਿਉਂ?
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੀ.ਐੱਮ. ਨੇ ਸੰਕਲਪ ਲਿਆ ਕਿ ਰਵਿਦਾਸ ਭਾਈਚਾਰੇ ਦੀਆਂ ਜੋ ਮੰਗਾਂ ਹੈ,ਉਨਾਂ ਨੂੰ ਪੂਰਾ ਕੀਤਾ ਜਾਵੇਗਾ | ਜਦੋਂ ਪ੍ਰਧਾਨ ਮੰਤਰੀ ਸੰਤਾਂ ਦੁਆਰਾ ਕੀਤੇ ਵਾਅਦੇ ਪੂਰੇ ਕਰ ਰਹੇ ਹਨ, ਤਾਂ ਉਹ ਖੁਸ਼ ਕਿਉਂ ਨਾ ਹੋਣ? ਜੇਕਰ ਸੰਤ ਸਮਾਜ ਭਾਰਤੀ ਜਨਤਾ ਪਾਰਟੀ ਤੋਂ ਖੁਸ਼ ਹੈ ਤਾਂ ਫਿਰ ਕਿਸੇ ਨੂੰ ਕਿਸ ਗੱਲ ਦੀ ਤਕਲੀਫ ਹੈ?
ਲੋਕ ਜਲੰਧਰ ਦੇ ਉਮੀਦਵਾਰ ਨੂੰ ਜਿੱਤਾਉਣ ਦੇ ਹੱਕ 'ਚ ਹੈ
ਸੁਸ਼ੀਲ ਰਿੰਕੂ ਨੇ ਅੱਗੇ ਕਿਹਾ ਕਿ ਅੱਜ ਲੋਕਾਂ ਨੇ ਚੰਨੀ ਦੇ ਪੋਸਟਰ ਲੱਗੇ ਹੋਏ ਹਨ ਕਿ ਚਮਕੌਰ ਸਾਹਿਬ 122 ਕਿਲੋਮੀਟਰ ਦੂਰ ਹੈ। ਲੋਕਾਂ ਦੀਆਂ ਭਾਵਨਾਵਾਂ ਜਲੰਧਰ ਦੇ ਉਮੀਦਵਾਰ ਨੂੰ ਹੀ ਜੇਤੂ ਬਣਾਉਣ ਵੱਲ ਹਨ, ਜੋ ਪੂਰੀ ਤਰ੍ਹਾਂ ਨਾਲ ਉਜਾਗਰ ਹੋ ਚੁੱਕਾ ਹੈ।
ਪਤਨੀ ਦੀ ਵਾਇਰਲ ਵੀਡੀਓ 'ਤੇ ਦਿੱਤਾ ਜਵਾਬ
ਪਤਨੀ ਸੁਨੀਤਾ ਵੱਲੋਂ ਮੰਦਰ 'ਚ ਸੂਟ ਵੰਡਣ ਦੇ ਦੋਸ਼ਾਂ 'ਤੇ ਰਿੰਕੂ ਨੇ ਕਿਹਾ ਕਿ ਮੰਦਰ 'ਚ ਕੋਈ ਵੀ ਸੂਟ ਨਹੀਂ ਵੰਡ ਸਕਦਾ। ਲੋਕ ਮੰਦਿਰ ਵਿੱਚ ਆਸ਼ੀਰਵਾਦ ਲੈਣ ਹੀ ਜਾਂਦੇ ਹਨ, ਸੂਟ ਦੀ ਗੱਲ ਇਹ ਹੈ ਕਿ ਸ਼ਾਇਦ ਕਿਸੇ ਮੀਟਿੰਗ ਦਾ ਪ੍ਰੋਗਰਾਮ ਚੱਲ ਰਿਹਾ ਹੋਵੇਗਾ। ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।